ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਬਾਬਾ ਨੌਧ ਸਿੰਘ ਜੀ ਸਾਹਿਬ ਪਿੰਡ ਗੁਰੂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ। ਇਹ ਅੰਮ੍ਰਿਤਸਰ ਤਰਨ ਤਾਰਨ ਰੋਡ ਤੇ ਸਥਿਤ ਇੱਕ ਇਤਿਹਾਸਕ ਸਥਾਨ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਨੌਧ ਸਿੰਘ ਜੀ ਨੇ ਮੁਗਲਾਂ ਨਾਲ ਲੜਾਈ ਲੜੀ ਸੀ। ਬਾਬਾ ਨੌਧ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਫ਼ੋਜ਼ ਦੇ ਜਰਨੈਲ ਸਨ | ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹ ਦਿੱਤਾ ਅਤੇ ਪਸ਼ੂਆਂ ਨੂੰ ਮਾਰ ਕੇ ਪਵਿੱਤਰ ਸਰੋਵਰ ਵਿਚ ਭਰ ਦਿੱਤਾ | ਉਸ ਵਖਤ ਬਾਬਾ ਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸਨ ਅਤੇ ਉਨ੍ਹਾਂ ਦੀ ਉਮਰ ਲਗਭਗ 75 ਸਾਲ ਸੀ ਅਤੇ ਬਾਬਾ ਨੌਧ ਸਿੰਘ ਜੀ ਦੀ ਉਮਰ ੯੫ ਸਾਲ ਸੀ. ਬਦਲਾ ਲੈਣ ਲਈ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਲਈ, ਉਹਨਾਂ ਨੇ 500 ਸਿੱਖਾਂ ਦੇ ਨਾਲ ਅੰਮ੍ਰਿਤਸਰ ਲਈ ਯਾਤਰਾ ਅਰੰਭ ਕੀਤੀ | ਚਲਣ ਤੋਂ ਪਹਿਲਾਂ ਬਾਬਾ ਜੀ ਨੇ ਇਹ ਵਚਨ ਕੀਤਾ ਕਿ "ਮੈਂ ਸ਼੍ਰੀ ਦਰਬਾਰ ਸਾਹਿਬ ਨੁੰ ਅਜਾਦ ਕਰਵਾ ਕੇ ਹੀ ਸਾਹ ਲਵਾਂਗਾ". ਰਾਸਤੇ ਦੇ ਵਿਚ ਹੋਰ ਸਿਖ ਬਾਬਾ ਜੀ ਦੇ ਨਾਲ ਰਲ਼ਦੇ ਗਏ | ਇੱਥੇ ਸਿੱਖ ਅਤੇ ਮੁਗਲ ਦੋਨੋਂ ਫ਼ੌਜਾਂ ਆਪਸ ਵਿੱਚ ਟਕਰਾ ਗਈਆਂ। ਮੁਗਲ ਫ਼ੋਜ ਦੀ ਅਗਵਾਈ ਜਹਾਨ ਖਾਨ ਕਰ ਰਿਹਾ ਸੀ | ਮੁਗਲਾਂ ਨਾਲ ਜੰਗ ਵਿਚ ਇਸ ਸਥਾਨ ਤੇ ਬਾਬਾ ਨੌਧ ਸਿੰਘ ਜੀ ਸ਼ਹੀਦ ਹੋ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਬਾਬਾ ਨੌਧ ਸਿੰਘ ਜੀ ਸਾਹਿਬ, ਗੁਰੂਵਾਲੀ

ਕਿਸ ਨਾਲ ਸੰਬੰਧਤ ਹੈ:-
  • ਬਾਬਾ ਨੌਧ ਸਿੰਘ ਜੀ

  • ਪਤਾ :-
    ਪਿੰਡ :- ਗੁਰੂਵਾਲੀ
    ਅੰਮ੍ਰਿਤਸਰ ਤਰਨ ਤਾਰਨ ਰੋਡ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com