ਗੁਰਦੁਆਰਾ ਸ਼੍ਰੀ ਟਾਹਲੀ (ਸੰਤੋਖਸਰ) ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿਚ ਸਥਿਤ ਹੈ | ਇਹ ਸਥਾਨ ਹਾਲ ਗੇਟ ਅੰਮ੍ਰਿਤਸਰ ਦੇ ਨੇੜੇ ਸਥਿਤ ਹੈ | ਇਹ ਸਥਾਨ ਚੌਥੀ ਪਾਤਸ਼ਾਹੀ ਸ਼੍ਰੀ ਗੁਰੁ ਰਾਮਦਾਸ ਜੀ ਅਤੇ ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਤੋਂ ਆ ਕੇ ਪਹਿਲਾਂ ਇਸ ਅਮ੍ਰਿਤ ਸਰੋਵਰ ਦੀ ਖੁਦਾਈ ਦਾ ਕਮ ਆਰੰਭ ਕੀਤਾ | ਇਸ ਤਰਾਂ ਇਸ ਸਰੋਵਰ ਨੂੰ ਇਤਿਹਾਸ ਦੇ ਪਹਿਲੇ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ | ਫ਼ਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਆਰੰਭ ਕਰਵਾਈ ਕੀਤੀ ਅਤੇ ਸੈਂਕੜੇ ਹੀ ਸਿਖ ਸੇਵਾ ਕਰਨ ਲਗੇ | ਗੁਰ ਸਿਖ ਉਤਸ਼ਾਹ ਨਾਲ ਸਰੋਵਰ ਦੀ ਖੁਦਾਈ ਕਰਕੇ ਮਿੱਟੀ ਬਾਹਰ ਢੋਈ ਜਾਂਦੇ ਅਤੇ ਸਰੋਵਰ ਦੀ ਖੁਦਾਈ ਹੇਠੋਂ ਇਕ ਮਠ ਇਕ ਤਰਾਂ ਦੀ ਗੁਫ਼ਾ ਨਿਕਲੀ | ਗੁਰੂ ਸਾਹਿਬ ਦੇ ਹੁਕਮ ਤੇ ਮਠ ਖੋਜਣ ਤੇ ਉਸ ਵਿਚ ਇਕ ਜੋਗੀ ਸਮਾਧੀ ਲਾਈ ਬੈਠਾ ਸੀ ਉਸਦਾ ਮਥਾ ਸਿਤਾਰੇ ਵਾਂਗ ਚਮਕ ਰਿਹ ਸੀ ਜਦ ਜੋਗੀ ਨੇ ਨੇਤਰ ਖੋਲੇ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਏ ਤਾਂ ਉਸਨੇ ਗੁਰੂ ਸਾਹਿਬ ਦੇ ਚਰਨਾ ਤੇ ਸਿਰ ਰਖ ਦਿੱਤਾ ਅਤੇ ਬੇਨਤੀ ਕੀਤੀ ਮੈਂ ਆਪਣੇ ਗੁਰੂ ਦੇ ਹੁਕਮ ਨਾਲ ਕਾਫ਼ੀ ਸਮੇਂ ਤੋਂ ਇਥੇ ਬੈਠਾਂ ਹਾਂ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗਿਆਨ ਦੇ ਕੇ ਉਸ ਦਾ ਉਧਾਰ ਕੀਤਾ ਅਤੇ ਉਸ ਨੂੰ ਸੰਤੋਖ ਬਖਸ਼ਿਆ | ਗੁਰੂ ਸਾਹਿਬ ਟਾਹਲੀ ਹੇਠ ਬੈਠਿਆ ਕਰਦੇ ਸਨ | ਇਸ ਕਰਕੇ ਇਸ ਸਥਾਨ ਦਾ ਨਾਮ ਟਾਹਲੀ ਸਾਹਿਬ ਪੈ ਗਿਆ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਟਾਹਲੀ (ਸੰਤੋਖਸਰ) ਸਾਹਿਬ, ਅੰਮ੍ਰਿਤਸਰ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੁ ਰਾਮਦਾਸ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਪਤਾ
:- ਹਾਲ ਗੇਟ ਅੰਮ੍ਰਿਤਸਰ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|