ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸੰਨ੍ਹ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿੱਲਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸੇ ਨਗਰ ਬਾਸਰਕੇ ਗਿੱਲਾਂ ਵਿਖੇ ਹੋਇਆ । ਸ਼੍ਰੀ ਗੁਰੂ ਅਮਰਦਾਸ ਜੀਨੇ ਬੀਬੀ ਅਮਰੋ ਜੀ ਰਾਹੀਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸੇਵਾ ਵਿਚ ਜੁੱਟ ਗਏ । ੧੨ ਸਾਲਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਬਿਆਸ ਦਰਿਆ ਤੋਂ ਜਲ ਦੀ ਗਾਗਰ ਲਿਆਉਂਦੇ ਸਨ | ਸ਼੍ਰੀ ਗੁਰੂ ਅਮਰ ਦਾਸ ਜੀ ਦੀ ਸੇਵਾ ਤੋਂ ਖੁਸ਼ ਜੋ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੀ ਬਖਸ਼ਸ਼ ਕੀਤੀ । ਭਾਈ ਦਾਤੂ ਜੀ ਤੇ ਭਾਈ ਦਾਸੁ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੇ ਗੁਰਗੱਦੀ ਦੀ ਈਰਖਾ ਕਰਕੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ | ਗੁਰੂ ਸਾਹਿਬ ਇਸ ਈਰਖਾ ਤੋਂ ਦੂਰ ਰਹਿਣ ਲਈ ਆਪਣੇ ਹੀ ਨਗਰ ਬਾਸਰਕੀ ਗਿੱਲਾਂ ਵਿਖੇ ਬਾਹਰ ਇਸੇ ਸਥਾਨ ਤੇ ਕੱਚੇ ਕੋਠੇ ਵਿਚ ਬੈਠ ਗਏ | ਗੁਰੂ ਸਾਹਿਬ ਨੇ ਬਾਹਰ ਲਿਖ ਕੇ ਲੱਗਾ ਦਿੱਤਾ ਦਰਵਾਜਾ ਖੋਲਣ ਵਾਲਾ ਗੁਰੂ ਦਾ ਸਿੱਖ ਨਹੀਂ ਹੋਵੇਗਾ । ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਲਿਖਿਆ ਪੜ ਕੇ ਪਿਛੋ ਦੀ ਸੰਨ੍ਹ (ਪਾੜ) ਲਾ ਕੇ ਸੰਗਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕੀਤੇ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਿਹਾ । ਇਹ ਕਲਯੁਗੀ ਜੀਵਾਂ ਦਾ ਉਧਾਰ ਘਰ ਬਣਾ ਦਿੱਤਾ ਹੈ । ਵਰ ਬਖਸ਼ਸ਼ ਕੀਤਾ ।

ਸੰਨ ਬੀਚ ਨਰ ਜੋ ਲਖ ਜਾਵੈ।।
ਸੋ ਨਰ ਜਮ ਕੈ ਪੰਥ ਨਾ ਪਾਵੈ।।

ਜੋ ਇਸ ਸੰਨ ਵਿਚੋ ਇਕ ਮਨ ਨਾਲ ਲੰਘੇ ਗਾ ਉਸਦੀ ਚੁਰਾਸੀ ਕੱਟੀ ਜਾਵੇਗੀ।

ਤਸਵੀਰਾਂ ਲਈਆਂ ਗਈਆਂ :-੨੪ ਦਿਸੰਬਰ ੨੦੦੬
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸੰਨ੍ਹ ਸਾਹਿਬ, ਬਾਸਰਕੇ ਗਿੱਲਾਂ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਅਮਰਦਾਸ ਜੀ

  • ਪਤਾ :-
    ਪਿੰਡ :- ਬਾਸਰਕੇ ਗਿੱਲਾਂ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com