ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਲਾਹ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ਵਿਚ ਸਥਿਤ ਹੈ | ਸ਼ਹਿਰ ਦੀ ਸੀਮਾ ਵਧਣ ਕਰਕੇ ਅਜ ਇਹ ਪਿੰਡ ਅੰਮ੍ਰਿਤਸਰ ਦੀ ਹਦ ਅੰਦਰ ਹੀ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਏ ਹਨ । ਮੀਰੀ ਪੀਰੀ ਦੇ ਮਾਲਿਕ ਗੁਰੂ ਸਾਹਿਬ ਜਦ ਸ਼ਿਕਾਰ ਖੇਡਣ ਚੜਿਆ ਕਰਦੇ ਸਨ ਤਾਂ ਕੁਝ ਸਮ੍ਹਾਂ ਇਥੋਂ ਦੀ ਠੰਡੀ ਛਾਂ ਹੇਠ ਆਰਾਮ ਕਰਿਆ ਕਰਦੇ ਸਨ । ਸਿੱਖ ਇਤਿਹਾਸ ਦੀ ਲੜੀ ਗਈ ਪਹਿਲੀ ਜੰਗ ਦਾ ਮੁੱਢ ਵੀ ਇਸ ਅਸਥਾਨ ਤੇ ਵਾਪਰੀ ਘਟਨਾਂ ਤੋਂ ਬੱਝਦਾ ਹੈ । ਇਹ ੧੬੨੯ ਈ: ਦਾ ਵਾਕਿਆਂ ਹੈ ਕਿ ਗੁਰੂ ਸਾਹਿਬ ਸਿੱਖ ਸਮੇਤ ਸ਼ਿਕਾਰ ਖੇਡਣ ਲਈ ਇਥੇ ਆਏ ਹੋਏ ਸਨ । ਕੁਦਰਤੀ ਬਾਦਸ਼ਾਹ ਸ਼ਾਹਜਹਾਨ ਵੀ ਗੁਮਟਾਲੇ ਦੀ ਜੂਹ ਵਿੱਚ ਸ਼ਿਕਾਰ ਖੇਡਣ ਲਈ ਉਤਰਿਆ ਹੋਇਆ ਸੀ । ਸਿੱਖਾਂ ਨੇ ਡਿੱਠਾ ਕਿ ਇਕ ਬਾਜ਼, ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰ ਰਿਹਾ ਸੀ । ਇਹ ਬਾਜ਼ ਸ਼ਾਹਜਹਾਨ ਦਾ ਬਾਜ਼ ਸੀ । ਬਾਜ਼ ਦਾ ਸ਼ਿਕਾਰ ਨੂੰ ਇਸ ਤਰ੍ਹਾਂ ਤਸੀਹੇ ਦੇ ਕੇ ਮਾਰਨ ਦਾ ਢੰਗ ਸਿੱਖਾਂ ਨੂੰ ਚੰਗਾ ਨਾ ਲੱਗਾ ਉਹਨਾਂ ਆਪਣਾ ਬਾਜ਼ ਛੱਡਿਆ ਜਿਸ ਨੇ ਸ਼ਾਹਬਾਜ਼ ਨੂੰ ਘੇਰ ਲਿਆਂਦਾ ਅਤੇ ਸਿੱਖਾਂ ਨੇ ਉਸ ਨੂੰ ਪਕੜ ਲਿਆ । ਸ਼ਾਹਜਹਾਨ ਦੇ ਸਿਪਾਹੀ ਪਿੱਛੇ ਆਏ ਅਤੇ ਉਹਨਾਂ ਨੇ ਗੁੱਸੇ ਵਿੱਚ ਬੋਲਦਿਆਂ ਅਤੇ ਧਮਕੀਆਂ ਦੇਂਦਿਆਂ ਸ਼ਾਹੀ ਬਾਜ਼ ਦੀ ਮੰਗ ਕੀਤੀ । ਗੁਰੂ ਸਾਹਿਬ ਨੇ ਵਿੱਚ "ਜੋ ਸ਼ਰਣਿ ਆਵੈ ਤਿਸੁ ਕੰਠਿ ਲਾਵੈ" ਸ਼ਾਹੀ ਬਾਜ਼ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ । ਸ਼ਾਹੀ ਫੌਜਾਂ ਨੇ ਜਦ ਜੰਗ ਦਾ ਡਰ ਦਿੱਤਾ ਤਾ ਸਿੱਖਾਂ ਨੇ ਵੀ ਢੁਕਵਾਂ ਉੱਤਰ ਦਿੱਤਾ ਕ ਤੁਸੀਂ ਬਾਜ਼ ਦੀ ਗੱਲ ਕਰਦੇ ਹੋ, ਅਸੀਂ ਤੁਹਾਡੇ ਤਾਜ ਨੂੰ ਵੀ ਹੱਥ ਪਾਵਾਂਗੇ । ਇਥੇ ਸਿੰਘਾਂ ਤੇ ਸ਼ਾਹੀ ਫੌਜਾਂ ਵਿੱਚ ਆਪਿਸ ਵਿੱਚ ਤੂੰ-ਤੂੰ ਮੈਂ-ਮੈਂ ਹੋਈ ਅਤੇ ਨੋਬਤ ਝਗੜੇ ਤੱਕ ਪਹੁੰਚ ਗਈ । ਸ਼ਾਹੀ ਫੌਜਾਂ ਨੂੰ ਏਥੋਂ ਭਜਨਾਂ ਪਿਆ । ਸ਼ਾਹੀ ਫੌਜਾਂ ਨੇ ਵਾਪਿਸ ਜਾ ਕੇ ਸ਼ਾਹਜ਼ਹਾਨ ਨੂੰ ਸਾਰੀ ਘਟਨਾ ਦਸੀ । ਜਿਸ ਦੇ ਸਿੱਟੇ ਵੱਜੋਂ ਬਾਦਸ਼ਾਹ ਨੇ ਮੁੱਖਲਸ ਖਾਨ ਦੀ ਕਮਾਨ ਹੇਠ ਭਾਰੀ ਫੌਜ ਭੇਜੀ । ਸਿੱਖ ਇਤਿਹਾਸ ਦੀ ਪਹਿਲੀ ਜੰਗ ਸ਼੍ਰੀ ਪਿੱਪਲੀ ਸਾਹਿਬ, ਅੰਮ੍ਰਿਤਸਰ ਵਿਖੇ ਹੋਈ । ਜਿਸ ਵਿੱਚ ਮੁਖਲਸ ਖਾਨ ਮਾਰਿਆ ਗਿਆ ਅਤੇ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ।

ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪਲਾਹ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • ਪਤਾ
    ਪਿੰਡ ਖੈਰਾਬਾਦ, ਏਰਪੋਰਟ ਰੋਡ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com