ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਿੱਪਲੀ ਸਾਹਿਬ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਰਾਮ ਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਯਾਦਗਾਰ ਵਿਚ ਹੈ । ਇਥੇ ਪਿੱਪਲੀ ਦੀ ਸੰਘਣੀ ਛਾਂ ਲਾਹੌਰ ਦੇ ਰਸਤੇ ਹੋਣ ਕਾਰਨ ਸਤਿਗੁਰੂ ਰਾਮ ਦਾਸ ਜੀ ਨੇ ਖੂਹ ਲਵਾਇਆ ਸੀ । ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਪ੍ਰਿਥੀ ਚੰਦ ਵਿਰੋਧ ਕਰਨ ਲੱਗਾ । ਕਾਰ ਭੇਟਾ ਆਪ ਸਾਂਭ ਲੈਂਦਾ । ਇਸ ਕਰਕੇ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ । ਜਦੋਂ ਭਾਈ ਗੁਰਦਾਸ ਜੀ ਆਗਰੇ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਵਾਪਸ ਆਏ ਗੁਰੂ ਕੇ ਲੰਗਰ ਵਿਚੋਂ ਪਰਸ਼ਾਦਾ ਗੰਡੇ ਨਾਲ ਛੋਲਿਆਂ ਦਾ ਪਰਸ਼ਾਦਾ ਮਿਲਿਆ | ਕਾਰਨ ਪੁੱਛਣ ਤੇ ਬੀਬੀ ਭਾਨੀ ਜੀ ਨੇ ਪ੍ਰਿਥੀ ਚੰਦ ਦੀ ਕੁਟਲ ਨੀਤੀ ਦਾ ਜ਼ਿਕਰ ਕੀਤਾ ਤਾਂ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਇਸ ਜਗਾਂ ਤੇ ਆ ਕੇ ਥੜੇ ਉਪਰ ਚਾਦਰ ਵਿਛਾ ਕੇ ਬੈਠ ਗਏ । ਜੋ ਕਾਬਲ ਕੰਧਾਰ ਅਤੇ ਲਹਿੰਦੇ ਦੀਆਂ ਸੰਗਤਾਂ ਆ ਰਹੀਆਂ ਸਨ । ਉਨਾਂ ਨੇ ਇਸ ਜਗਾਂ ਤੇ ਪਹੁੰਚ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਪਛਾਣ ਕੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਜੀ ਨੇ ਪ੍ਰਿਥੀ ਚੰਦ ਬਾਰੇ ਸਭ ਕੁਝ ਦਸ ਦਿੱਤਾ । ਅਤੇ ਸੰਗਤ ਤੋਂ ਕਾਰ ਭੇਟਾ ਲੈ ਕੇ ਸਤਿਗੁਰੂ ਜੀ ਪਾਸ ਪਹੁੰਚਾਈ । ਪ੍ਰਿਥੀ ਚੰਦ ਦੇ ਡੰਮ ਦਾ ਪਾਜ ਉਘੇੜਿਆ । ਅਤੇ ਸਤਿਗੁਰੂ ਜੀ ਤੇ ਮਾਤਾ ਗੰਗਾ ਜੀ ਆਪਣੀ ਹੱਥੀਂ ਸੰਗਤਾਂ ਨੂੰ ਪਰਸ਼ਾਦਾ ਛਕਾਉਣ ਪੱਖਾ ਝਲਣ ਦੀ ਸੇਵਾ ਆਦਿ ਕਰਦੇ ਰਹੇ । ਇਸ ਤਰ੍ਹਾਂ ਸੰਗਤਾਂ ਵਿਚ ਕਾਇਮ ਕੀਤਾ। ਸਾਹਿਬ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀਪਹਿਲੇ ਯੁੱਧ ਸਮੇਂ ਇਸੇ ਮੈਦਾਨ ਵਿਚ ਮੁਖਲਿਸ ਖਾਂ ਨੂੰ ਮਾਰਿਆ ਤੇ ਪਹਿਲੀ ਜੰਗ ਜਿੱਤ ਕੇ ਇਥੇ ਕਮਰ-ਕੱਸਾ ਖੋਲਿਆ ਅਤੇ ਜੱਲ ਛੱਕ ਕੇ ਕੁਝ ਚਿਰ ਆਰਾਮ ਕੀਤਾ।

ਤਸਵੀਰਾਂ ਲਈਆਂ ਗਈਆਂ :-੨੪ ਦਿਸੰਬਰ,੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
>
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਿੱਪਲੀ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਰਾਮ ਦਾਸ ਜੀ
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ
    ਅੰਮ੍ਰਿਤਸਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com