ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵੱਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਸ਼੍ਰੀ ਹਰਿਮੰਦਿਰ ਸਾਹਿਬ ਦੀ ਯਾਤਰਾ ਦੇ ਦੋਰਾਨ ਆਏ | ਜਦ ਗੁਰੂ ਸਾਹਿਬ ਸ਼੍ਰੀ ਹਰਿਮੰਦਿਰ ਸਾਹਿਬ ਪਹੁੰਚੇ ਤਾਂ ਮਸੰਦਾ ਨੇ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰ ਦਿੱਤੇ ਅਤੇ ਗੁਰੂ ਸਾਹਿਬ ਨੂੰ ਅੰਦਰ ਨਾ ਜਾਣ ਦਿੱਤਾ | ਗੁਰੂ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛੇ ਗੁਰਦੁਵਾਰਾ ਸ਼੍ਰੀ ਥੜਾ ਸਾਹਿਬ ਵਾਲੇ ਸਥਾਨ ਤੇ ਰੁਕੇ | ਉਥੋਂ ਗੁਰੂ ਸਾਹਿਬ ਰਾਤ ਇਥੇ ਆ ਕੇ ਰਾਤ ਬਿਤਾਈ | ਉਸ ਸਥਾਨ ਤੋਂ ਗੁਰੂ ਸਾਹਿਬ ਪਿੰਡ ਵਲਾ ਦੇ ਬਾਹਰ ਗੁਰਦੁਆਰਾ ਸ਼੍ਰੀ ਗੁਰਿਆਣਾ ਸਾਹਿਬ ਵਿਖੇ ਰੁਕੇ ਉਸ ਸਥਾਨ ਤੋਂ ਮਾਤਾ ਹਰੋ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਘਰ ਪਿੰਡ ਵਲੇ ਲੈ ਆਏ | ਇਥੇ ਸਾਹਿਬ ਗੁਰੂ ਸਾਹਿਬ ਸਤਾਰਾਂ ਦਿਨ ਮਾਤਾ ਹਰੋ ਜੀ ਦੇ ਕੱਚੇ ਕੋਠੇ ਰਹੇ | ਜਾਣ ਵੇਲੇ ਗੁਰੂ ਸਾਹਿਬ ਨੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਵਰ ਬਖਸ਼ਿਸ਼ ਕਰਦੇ ਹੋਏ: "ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ"
ਤਸਵੀਰਾਂ ਲਈਆਂ ਗਈਆਂ :- ੨੯ ਮਈ, ੨੦੦੯. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ, ਵੱਲਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ ਪਿੰਡ :- ਵੱਲਾ
ਜ਼ਿਲ੍ਹਾ :- ਅਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|