ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਬੁਤਾਲਾ ਵਿਚ ਸਥਿਤ ਹੈ | ਪਹਿਲਾਂ ਇਹ ਪਿੰਡ ਸਖੀ ਸਰਵਰ ਦੇ ਪੁਜਾਰੀ ਸਨ | ਬਾਬਾ ਪਾਲਾ ਜੀ ਅਪਣੀ ਮਾਤਾ ਸੰਤੀ ਜੀ ਨਾਲ ਰਹਿੰਦੇ ਸਨ | ਉਹ ਗੁਰੂ ਘਰ ਦੇ ਵਕ ਸਨ | ਜਦ ਉਹ ਇਸ ਪਿੰਡ ਵਿਚ ਵਿਆਹ ਕੇ ਆਏ ਤਾਂ ਉਹਨਾਂ ਨੇ ਸਖੀ ਸਰਵਰ ਨੂੰ ਮਨਣ ਤੋਂ ਮਨਾਂ ਕਰ ਦਿੱਤਾ | ਇਸ ਕਰਕੇ ਪਿੰਡ ਵਾਸੀ ਅਤੇ ਪਰਿਵਾਰ ਨੇ ਉਹਨਾਂ ਦਾ ਬੜਾ ਵਿਰੋਧ ਕੀਤਾ ਅਤੇ ਉਹਨਾਂ ਨੂੰ ਬਰਾਦਰੀ ਵਿਚੋਂ ਛੇਕ ਦਿੱਤਾ | ਮਾਤਾ ਸੰਤੀ ਜੀ ਅਤੇ ਉਹਨਾਂ ਨੇ ਪਤੀ ਬਹੁਤ ਮੁਸ਼ਕਲ ਨਾਲ ਗਰੀਬੀ ਦੇ ਹਾਲਾਤਾਂ ਵਿਚ ਗੁਜਾਰਾ ਕਰਦੇ ਸਨ ਪਰ ਸੇਵਾ ਸਿਮਰਨ ਨਹੀਂ ਛਡਦੇ ਸਨ | ਭਾਈ ਪਾਲਾ ਜੀ ਦੇ ਪੈਦਾ ਹੋਣ ਤੋਂ ਕੁਝ ਚਿਰ ਪਿਛੋਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ | ਗਰੀਬੀ ਦੇ ਹਾਲਾਤਾਂ ਵਿਚ ਮਾਤਾ ਜੀ ਨੇ ਕਿਰਤ ਕਮਾਈ ਕਰਕੇ ਪੱਲ੍ਹਾ ਜੀ ਨੂੰ ਪਾਲਿਆ ਅਤੇ ਬਚਪਨ ਤੋਂ ਹੀ ਗੁਰਮਤਿ ਦੀ ਗੁੜ ਤੀ ਦਿੱਤੀ | ਜਦੋਂ ਬਾਬਾ ਜੀ ਜਵਾਨ ਹੋਏ ਤਾਂ ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਇਛਾ ਪ੍ਰਗਟ ਕੀਤੀ | ਮਾਤਾ ਜੀ ਨੇ ਕਿਹਾ ਕੇ ਗੁਰ ਬਾਣੀ ਪੜਿਆ ਕਰ ਅਤੇ ਉਹਨਾਂ ਦੀ ਯਾਦ ਨੂੰ ਮਨ ਵਸਾ ਲੈ | ਜਦੋਂ ਗੁਰੂ ਸਾਹਿਬ ਆਉਣਗੇ ਉਹਨਾਂ ਨੁੰ ਸਵਾ ਰੁਪਿਆ ਅਤੇ ਗੁੜ ਦੀ ਰੋੜੀ ਭੇਂਟ ਕਰਕੇ ਮੱਥਾ ਟੇਕਣਾ | ਭਾਈ ਪੱਲ੍ਹਾ ਜੀ ਦੀ ਸ਼ਰਦਾ ਦੇਖਕੇ ਗੁਰੂ ਸਾਹਿਬ ੧੫ ਫ਼ਗਣ ੧੬੬੫ ਵਾਲੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੁਤਾਲੇ ਨਗਰ ਆਏ | ਬੁਤਾਲੇ ਆਕੇ ਖੇਤਾਂ ਵਿਚ ਕੰਮ ਕਰ ਰਹੇ ਭਾਈ ਪੱਲ੍ਹਾ ਜੀ ਨੂੰ ਦਰਸ਼ਨ ਦਿੱਤੇ | ਮਾਤਾ ਜੀ ਵੀ ਦਰਸ਼ਨ ਕਰਕੇ ਨਿਹਾਲ ਹੋਏ | ਗੁਰੂ ਸਾਹਿਬ ਨੇ ਲੰਗਰ ਛਕਣ ਦੀ ਇਛਾ ਜਾਹਿਰ ਕੀਤੀ | ਪਿੰਡ ਦੇ ਇਰਖਾਲੂ ਲੋਕ ਤਮਾਸ਼ਾ ਵੇਖਣ ਲਈ ਇਕਠੇ ਹੋ ਗਏ ਕੇ ਪੱਲ੍ਹਾ ਤਾਂ ਇਨਾਂ ਗਰੀਬ ਹੈ ਕਿ ਉਹ ਗੁਰੂ ਸਾਹਿਬ ਅਤੇ ਸਿਖਾਂ ਨੂੰ ਕੀਂਵੇ ਛਕਾਏਗਾ | ਮਾਤਾ ਜੀ ਨੇ ਗੁਰੂ ਸਾਹਿਬ ਤੇ ਭਰੋਸਾ ਰਖਕੇ ਘਰ ਵਿਚ ਜਿਨਾਂ ਵੀ ਆਟਾ ਸੀ ਪਕਾਉਣਾ ਸ਼ੁਰੂ ਕਰ ਦਿੱਤਾ | ਗੁਰੂ ਸਾਹਿਬ ਦੀ ਕਿਰਪਾ ਹੋਈ ਲੰਗਰ ਵੱਧਦਾ ਹੀ ਗਿਆ | ਗੁਰੂ ਸਾਹਿਬ ਨੇ ਪਹਿਲਾਂ ਸਾਰੇ ਪਿੰਡ ਦੇ ਲੋਕਾਂ ਨੂੰ ਲੰਗਰ ਛਕਾਉਣ ਲਈ ਕਿਹਾ ਉਪਰੰਤ ਆਪ ਅਤੇ ਸਿਖਾਂ ਨੇ ਲੰਗਰ ਛਕਿਆ | ਇਹ ਕੋਤਕ ਵੇਖਕੇ ਲੋਕਾਂ ਦਾ ਹੰਕਾਰ ਟੁੱਟ ਗਿਆ ਅਤੇ ਸਾਰਾ ਹੀ ਨਗਰ ਗੁਰੂ ਸਾਹਿਬ ਦ ਸਿਖ ਬਣ ਗਿਆ | ਮਾਤਾ ਜੀ ਅਤੇ ਭਾਈ ਪੱਲ੍ਹਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਇਕ ਤੋਂ ਸਹੰਸ ਹੋਣ ਅਤੇ ਲੰਗਰ ਭੰਡਾਰੇ ਭਰੇ ਰਹਿਣ ਦੇ ਬਚਨ ਕੀਤੇ | ਮਾਤਾ ਜੀ ਕਿਹਾ ਮਹਾਰਾਜ ਗਰੀਬ ਪੱਲ੍ਹੇ ਨੂੰ ਰਿਸ਼ਤਾ ਕੋਣ ਕਰੂਗਾ ਤਾਂ ਸੰਗਤ ਵਿਚੋਂ ਇਕ ਗੁਰ ਸਿਖ ਨੇ ਆਪਣੀ ਪੁਤਰੀ ਦਾ ਰਿਸ਼ਤਾ ਭਾਈ ਪੱਲ੍ਹੇ ਜੀ ਨੂੰ ਕਰ ਦਿੱਤਾ | ਭਾਈ ਪੱਲ੍ਹਾ ਜੀ ਦੀ ਅੰਸ਼ ਵੰਸ਼ ਹੁਣ ਵੀ ਇਸ ਪਿੰਡ ਵਿਚ ਗੁਰੂ ਸਾਹਿਬ ਦੇ ਸਥਾਨਾਂ ਦੀ ਸੇਵਾ ਕਰਦੇ ਹਨ



 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ, ਬੁਤਾਲਾ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਬੁਤਾਲਾ
    ਤਹਿਸੀਲ :- ਬਾਬਾ ਬਕਾਲਾ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com