ਗੁਰਦੁਆਰਾ ਸ਼੍ਰੀ ਮਿਠਾਸਰ ਸਾਹਿਬ ਜ਼ਿਲਾ ਅੰਮ੍ਰਿਤਸਰ ਸਾਹਿਬ ਦੇ ਪਿੰਡ ਨੇਸਟਾ ਦੇ ਵਿਚ ਸਥਿਤ ਹੈ | ਇਹ ਪਿੰਡ ਪਾਕਿਸਤਾਨ ਬਾਰਡਰ ਦੇ ਨਜ਼ਦੀਕ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਇਸ ਸਥਾਨ ਤੇ ਇਕ ਪੰਡਿਤ ਦੀ ਹਵੇਲੀ ਹੂੰਦੀ ਸੀ | ਉਸਦੀਆਂ ਦੋ ਪਤਨੀਆਂ ਸਨ | ਵੱਡੀ ਪਤਨੀ ਦਾ ਗੁਰੂ ਘਰ ਵਿਚ ਅਟੁਟ ਸ਼ਰਧਾ ਰਖਦੀ ਅਤੇ ਛੋਟੀ ਨਾਸਤਿਕ ਸੀ | ਇਹ ਦੋਵੇਂ ਆਪਿਸ ਵਿਚ ਝਗੜਦੀਆਂ ਰਹਿੰਦੀਆ ਸਨ | ਇਸ ਗੱਲ ਤੋਂ ਤੰਗ ਆਕੇ ਪੰਡਿਤ ਨੇ ਉਹਨਾਂ ਨੂੰ ਅੱਡ ਕਰ ਦਿੱਤਾ | ਪਾਣੀ ਵਾਸਤੇ ਦੋ ਖੂਹ ਲਗਵਾਏ ਦਿੱਤੇ | ਜੋ ਖੂਹ ਵੱਡੀ ਪਤਨੀ ਦੇ ਹਿਸੇ ਆਇਆ ਉਸਦਾ ਜੱਲ ਖਾਰਾ ਨਿਕਲਿਆ ਅਤੇ ਦੂਸਰੇ ਖੂਹ ਦਾ ਪਾਣੀ ਮਿਠਾ ਨਿਕਲਿਆ | ਵੱਡੀ ਔਰਤ ਨੇ ਇਸ ਨੂੰ ਪ੍ਰਮਾਤਮਾ ਦਾ ਭਾਣਾ ਮਨਦੇ ਹੋਏ ਸਵਿਕਾਰ ਕਰ ਲਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭੁਜੰਗ ਦੇ ਡੇਰੇ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਅਤੇ ਜੱਲ ਛਕਣ ਲਈ ਗੜਵਈ ਨੂੰ ਇਸ ਖੂਹ ਤੇ ਜੱਲ ਲੈਣ ਲਈ ਕਿਹਾ | ਬੀਬੀ ਨੇ ਪਾਣੀ ਲੈਣ ਲਈ ਮਨਾ ਕਰ ਦਿੱਤਾ ਕਿਉਂਕੇ ਇਸ ਦਾ ਜੱਲ ਖਾਰਾ ਹੈ | ਪਰ ਗੁਰੂ ਜੀ ਨੇ ਇਸੇ ਖੂਹ ਦਾ ਜੱਲ ਛਕਣ ਲਈ ਕਿਹਾ ਅਤੇ ਇਸ ਖੂਹ ਦਾ ਜੱਲ ਮਿਠਾ ਹੋ ਗਿਆ ਅਤੇ ਦੁਸਰੇ ਦਾ ਖਾਰਾ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਮਿਠਾਸਰ ਸਾਹਿਬ, ਨੇਸਟਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਨੇਸਟਾ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|