ਗੁਰਦੁਆਰਾ ਸ਼੍ਰੀ ਮਾਤਾ ਕੌਲਸਰ ਸਾਹਿਬ ਸ਼ਹਿਰ ਅੰਮ੍ਰਿਤਸਰ ਵਿਚ ਸਥਿਤ ਹੈ | ਇਹ ਗੁਰਦੁਆਰਾ ਸਾਹਿਬ ਸ਼੍ਰੀ ਹਰਿਮੰਦਿਰ ਸਾਹਿਬ ਦੇ ਪਿਛ ਲੇ ਪਾਸੇ ਸਥਿਤ ਹੈ | ਮਾਤਾ ਕੌਲਾਂ ਜੀ, ਜਿੰਨਾ ਦੇ ਨਾਮ ਉਤੇ ਇਸ ਸਰੋਵਰ ਦਾ ਨਾਮ ਕੌਲਸਰ ਪ੍ਰਸਿੱਧ ਹੈ, ਆਪ ਜੀ ਲਾਹੋਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖਾਂ ਦੀ ਪੁੱਤਰੀ ਸਨ । ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਸਾਂਈ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ । ਮਾਤਾ ਕੌਲਾਂ ਜੀ ਨੂੰ ਸਾਂਈ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ ਨਾਲ ਅਥਾਹ ਪ੍ਰੇਮ ਹੋ ਗਿਆ । ਮਾਤਾ ਕੌਲਾਂ ਜੀ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕਾਜ਼ੀ ਨੇ ਮੌਤ ਦਾ ਫਤਵਾ ਦੇ ਦਿੱਤਾ । ਸਾਂਈ ਮੀਆਂ ਮੀਰ ਜੀ ਨੂੰ ਇਸ ਫਤਵੇ ਬਾਰੇ ਪਤਾ ਲੱਗਣ ਤੇ ਆਪਣੇ ਚੇਲੇ ਅਬਦੁੱਲਾ ਸ਼ਾਹ ਨਾਲ ਮਾਤਾ ਕੌਲਾਂ ਜੀ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ । ਦੀਨ-ਨਿਆਸਰਾ ਗੁਰੂ ਸਾਹਿਬ ਨੇ ਗੁਰੂ ਘਰ ਵੱਲ ਮਾਤਾ ਕੌਲਾਂ ਜੀ ਦਾ ਪੂਰਨ ਪ੍ਰੇਮ ਵੇਖਦੇ ਹੋਏ ਅੰਮ੍ਰਿਤਸਰ ਪੁੱਜਣ ਤੇ ਇਸ ਅਸਥਾਨ ਜਿਸ ਦਾ ਪੁਰਾਤਨ ਨਾਮ "ਫੁੱਲਾਂ ਦੀ ਢਾਬ ਸੀ", ਇਥੇ ਮਾਤਾ ਕੌਲਾਂ ਜੀ ਦਾ ਨਿਵਾਸ ਕਰਾਇਆ । ਇੱਥੇ ਮਾਤਾ ਕੌਲਾਂ ਜੀ ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਦਾ ਅਭਿਆਸ ਨਾਮ ਦਾ ਅਭਿਆਸ, ਜੱਪ-ਤੱਪ ਕਰਦੇ ਹੋਇ ਬਿਤਾਇਆ । ਮਾਤਾ ਕੌਲਾਂ ਜੀ ਨੇ ਗੁਰੂ ਸਾਹਿਬ ਅੱਗੇ ਇਕ ਦਿਨ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ, ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਾਂਗੇ ਜਿਸ ਨਾਲ ਤੁਹਾਡੇ ਨਾਮ ਜਗਤ ਵਿਚ ਅਮਰ ਰਹੇਗਾ ਅਤੇ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਮਾਤਾ ਕੌਲਾਂ ਜੀ ਨੇ ਨਾਮ ਤੇ ਸਰੋਵਰ ਦਾ ਕੰਮ ਸਪੁਰਦ ਕੀਤਾ ਅਤੇ ਮਾਤਾ ਕੌਲਾਂ ਜੀ ਨੂੰ ਕਿਹਾ ਕਿ ਇਸ ਸਰੋਵਰ ਦਾ ਨਾਮ ਕਲੌਸਰ ਰੱਖਿਆ ਜਾਵੇਗਾ ਤੁਸੀ ਇਸੇ ਨੂੰ ਆਪਣਾ ਪੁੱਤਰ ਸਮਝੋ । ਇਹ ਸਰੋਵਰ ੧੬੨੪ ਈ: ਤੋਂ ੧੬੨੭ ਈ: ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਤਿਆਰ ਕਰਵਾਇਆ ਅਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਹੁਕਮ ਕੀਤਾ । ਮਾਤਾ ਕੌਲਾਂ ਜੀ ਨਾਮ ਸਿਮਰਨ, ਬੰਦਗੀ ਅਤੇ ਗੁਰੂ ਘਰ ਦੀ ਸੇਵਾ ਕਰਦੇ ਹੋਏ ਕਰਤਾਰਪੁਰ (ਜ਼ਿਲਾ ਜਲੰਧਰ) ਵਿਖੇ ਸੰਮਤ ੧੬੮੬ ਨੂੰ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜ਼ੇ।
ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਮਾਤਾ ਕੌਲਸਰ ਸਾਹਿਬ, ਅੰਮ੍ਰਿਤਸਰ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਕੌਲਾਂ ਜੀ
ਪਤਾ :- ਅੰਮ੍ਰਿਤਸਰ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|