ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸ਼ਹਿਰ ਵਿਚ ਚਾਟੀਵਿੰਡ ਗੇਟ ਨੇੜੇ ਸਥਿਤ ਹੈ | ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਸ਼ਹੀਦਾਂ ਦੇ ਸਿਰਤਾਜ ਪੰਜਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਸੀ | ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਾਉੜੀ ਰਾਗ ਅੰਦਰ ਅੰਗ ੨੬੨ ਤੇ ਦਰਜ ਹੈ । ਇਸ ਜਗਹ ਬੇਰੀ ਦੇ ਰੁੱਖ ਹੇਠ ਇਕ ’ਥੜਾ’ ਮੰਜੀ ਸੀ ਜਿਥੇ ਸਾਹਿਬ ਦੇ ਬੈਠਣ ਕਾਰਨ (ਸੁਖਮਨੀ ਸਾਹਿਬ ਉਚਾਰਨ ਕੀਤਾ) ਇਸ ਸਥਾਨ ਦਾ ਨਾ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਰੱਖਿਆ ਗਿਆ। | ਇਸ ਅਸ ਥਾਨ ਦੇ ਨਾਲ ਹੀ ਗੁਰਦੁਆਰਾ ਸ਼੍ਰੀ ਰਾਮਮਸਰ ਸਾਹਿਬ ਸਥਿਤ ਹੈ |

ਤਸਵੀਰਾਂ ਲਈਆਂ ਗਈਆਂ :- ੨੯ ਮਈ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਤਰਨ ਤਾਰਨ ਸੜਕ, ਚਾਟੀਵਿੰਡ ਗੇਟ
    ਨੇੜੇ ਗੁਰਦੁਆਰਾ ਸ਼੍ਰੀ ਬਾਬਾ ਸ਼ਹੀਦਾਂ ਸਾਹਿਬ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com