ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਪੰਜਵੀ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਕੀ ਵਡਾਲੀ ਵਿਖੇ ਬਾਲਕ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਲੈਣ ਦੀ ਖੂਸ਼ੀ ਵਿਚ ਖੂਹ ਲਗਵਾਏ | ਇਥੇ ਗੁਰੂ ਸਾਹਿਬ ਨੇ ਤਿੰਨ ਹਰਟਾ ਵਾਲਾ ਖੂਹ ਲਗਵਾਇਆ | ਗੁਰੂ ਸਾਹਿਬ ਇਥੇ ਬੈਠ ਕੇ ਖੂਹਾਂ ਦੇ ਨਿਰਮਾਣ ਦੇ ਨਾਲ ਨਾਲ ਸੰਗਤ ਨੂੰ ਉਪਦੇਸ਼ ਵੀ ਦੇਇਆ ਕਰਦੇ ਸਨ ਇਸੇ ਕਰਕੇ ਇਸ ਸਥਾਨ ਦਾ ਨਾਮ ਮੰਜੀ ਸਾਹਿਬ ਵੀ ਪ੍ਰਸਿਧ ਹੋ ਗਿਆ | ਇਥੇ ਹੀ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਲਿਆਂਦਾ ਲੰਗਰ ਸੰਗਤ ਵਿਚ ਵਰਤਾਇਆ ਕਰਦੇ ਸਨ ਅਤੇ ਬਾਲ ਹਰਗੋਬਿੰਦ ਸਾਹਿਬ ਜੀ ਵੀ ਖੇਡਿਆ ਕਰਦੇ ਸਨ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਥੇ ਹੀ ਬਾਬਾ ਸਹਾਰੀ ਜੀ ਜੋ ਕੇ ਬਾਬਾ ਬੁਢਾ ਜੀ ਦੇ ਵੰਸ਼ ਵਿਚੋਂ ਸਨ ਉਹਨਾਂ ਨੂੰ ਪਿੰਡ ਬਾਂਗਰ ਗੁਰਦਾਸਪੁਰ ਤੋਂ ਲਿਆ ਕੇ ਵਸਾਇਆ | ਉਹਨਾਂ ਨੂੰ ਬਾਬਾ ਸਹਾਰੀ ਗੁਰੂ ਕਾ ਹਾਲੀ ਦਾ ਵਰ ਦੇਕੇ ਆਪ ਅੰਮ੍ਰਿਤਸਰ ਵਾਇਸ ਚਲੇ ਗਏ | ਬਾਬਾ ਸਹਾਰੀ ਜੀ ਦਾ ਵੰਸ਼ ਅਜ ਵੀ ਇਸ ਇਲਾਕੇ ਵਿਚ ਵਸਦਾ ਹੈ

 
Location of Gurdwara Sahib on Google Map
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਪੰਜਵੀ ਸਾਹਿਬ, ਗੁਰੂ ਕੀ ਵਡਾਲੀ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਗੁਰੂ ਕੀ ਵਡਾਲੀ ਅੰਮ੍ਰਿਤਸਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com