ਗੁਰਦੁਆਰਾ ਸ਼੍ਰੀ ਲੋਹਗੜ ਸਾਹਿਬ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਪੁਰਾਣੇ ਸ਼ਹਿਰ ਵਿਚ ਲੋਹਗੜ ਗੇਟ ਦੇ ਅੰਦਰ ਮੋਜੂਦ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੋਰ ਵਿਚੇ ਸ਼ਹੀਦੀ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੋਂਪੀ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਆਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਿਖਾਂ ਨੂੰ ਸ਼ਸ਼ਤ੍ਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕਿਤੇ | ਸ਼ਹਿਰ ਦੀ ਸੁਰਖਿਆ ਲਈ ਇਹ ਕਿਲਾ ਤਿਆਰ ਕਰਵਾਇਅ ਅਤੇ ਨਾਂ ਲੋਹਗੜ ਸਾਹਿਬ ਰਖਿਆ ਇਸੇ ਕਿਲੇ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਜ ਦੇ ਝਗੜੇ ਨੂੰ ਲੈ ਕੇ ਚੜਾਈ ਕਰਕੇ ਆਏ ਬਾਦਸ਼ਾਹ ਸ਼ਾਹਜਹਾਨ ਦੇ ਸੈਨਾਪਤੀ ਮੁਖਲਸ ਖਾਨ ਨਾਲ ਲਕੜ ਦੀਆਂ ਤੋਪਾਂ ਚਲਾਕੇ ਡਟਕੇ ਮੁਕਾਬਲਾ ਕੀਤਾ ਅਤੇ ਉਸਨੂੰ ਮਾਰਕੇ ਪਹਿਲੀ ਜੰਗ ਜਿਤੀ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਲੋਹਗੜ ਸਾਹਿਬ, ਅੰਮ੍ਰਿਤਸਰ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
:- ਲੋਹਗੜ ਗੇਟ, ਅੰਮ੍ਰਿਤਸਰ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ :- +91-183-2543658 |
|
|
|
|
|
|