ਗੁਰਦੁਆਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਵਿਚ ਸਥਿਤ ਹੈ |
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਬਿਕਰਮੀ ਸੰਮਤ ਅਨੁਸਾਰ ੭ ਕੱਤਕ, ੧੫੬੩ (੨੨ ਅਕਤੂਬਰ, ੧੫੦੬ ਈ:) ਨੂੰ ਪਿਤਾ ਬਾਬਾ ਸੁੱਘਾ ਰੰਧਾਵਾ ਜੀ ਅਤੇ ਮਾਤਾ ਗੌਰਾਂ ਜੀ ਦੇ ਘਰ ਇਸ ਪਾਵਨ ਧਰਤੀ ’ਤੇ ਹੋਇਆ । ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ । ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸੀ । ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਉਪਰੰਤ ਆਪ ਜੀ ਦਾ ਨਾਮ ਬਾਬਾ ਬੁੱਢਾ ਜੀ ਪ੍ਰਚਲਤ ਹੋਇਆ । ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਗੱਦੀ ਦੀਆਂ ਰਸਮਾਂ ਆਪ ਜੀ ਦੁਆਰਾ ਕੀਤੀਆਂ ਗਈਆਂ | ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿਂਦ ਸਿੰਘ ਜੀ ਤੋਂ ਬਿਨਾ ਬਾਕੀ ਅਠ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ | ਜਦੋ ਸੰਮਤ ੧੬੬੧ (ਸੰਨ ੧੬੦੪) ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਤੇ ਉਹਨਾਂ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ, ਉਦੋਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ । ਬਾਬਾ ਜੀ ਗੁਰੂ-ਘਰ ਵਿੱਚ ਸਾਰਾ ਜੀਵਨ ਇਕ ਅਨਿਨ ਸੇਵਕ, ਸ਼ਰਧਾਵਾਨ ਸਿੱਖ, ਕੁਸ਼ਲ ਪ੍ਰਬੰਧਕ, ਵਿਦਿਆ ਅਤੇ ਸ਼ਸ਼ਤਰਾਂ ਜੀ ਦੇ ਮਾਹਿਰ ਵੱਜੋਂ ਵਿਚਰੇ ।
ਤਸਵੀਰਾਂ ਲਈਆਂ ਗਈਆਂ :- ੨ ਅਕਤੁਬਰ, ੨੦੧੦ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ, ਕੱਥੂਨੰਗਲ
ਕਿਸ ਨਾਲ ਸੰਬੰਧਤ ਹੈ:-
ਬਾਬਾ ਬੁੱਢਾ ਜੀ
ਪਤਾ
ਪਿੰਡ :- ਕੱਥੂਨੰਗਲ
ਅੰਮ੍ਰਿਤਸਰ ਬਟਾਲਾ ਸੜਕ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ:-0091 183 2763888 |
|
|
|
|
|
|