ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਛੇਵੀਂ ਸਾਹਿਬ ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਮਦੋਕੇ ਬਰਾੜ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਲਾਹੋਰ ਤੋਂ ਵਾਪਿਸ ਆਉਂਦੇ ਹੋਏ ਆਏ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਬਿੱਧੀ ਚੰਦ ਜੀ, ਭਾਈ ਜੇਠਾ ਜੀ ਅਤੇ ਭਾਈ ਪਿਰਾਨਾ ਜੀ ਸਨ | ਸਾਂਈ ਮੀਆਂ ਮੀਰ ਜੀ ਦੇ ਸੇਵਕ ਭਾਈ ਅਬਦੁਲਾਹ ਜੀ ਮਾਤਾ ਕੌਲਾਂ ਜੀ ਨੂੰ ਬਚਾਕੇ ਗੁਰੂ ਸਾਹਿਬ ਨੂੰ ਇਥੇ ਮਿਲੇ | ਇਥੇ ਆਕੇ ਗੁਰੂ ਸਾਹਿਬ ਨੇ ਸੇਵਕਾਂ ਨੂੰ ਪੁਛਿਆ ਵੀ ਅਮ੍ਰਿਤਸਰ ਕਿਨੀ ਕੁ ਦੂਰ ਹੈ | ਸੇਵਕਾਂ ਨੇ ਕਿਹਾ ਗੁਰੂ ਸਾਹਿਬ ਅਮ੍ਰਿਤਸਰ ਨੇੜੇ ਹੀ ਹੈ ਪਰ ਮਦੋਕੇ ਬਰਾੜ ਬਿਲਕੁਲ ਨਾਲ ਹੀ ਹੈ | ਅਸੀਂ ਇਥੇ ਕਈ ਵਾਰ ਆਏ ਹੋਏ ਹਾਂ | ਗੁਰੂ ਸਾਹਿਬ ਭਾਈ ਅਬਦੁਲਾਹ ਜੀ ਮਾਤਾ ਕੌਲਾਂ ਜੀ ਨਾਲ ਇਥੇ ਰਾਤ ਰਹੇ | ਗੁਰੂ ਸਹਿਬ ਨੇ ਰਾਤ ਪਲਾਹੀ ਦੇ ਦਰਖਤ ਨੇ ਥਲੇ ਗੁਜਾਰੀ | ਦੁਸਰੀ ਸਵੇਰ ਗੁਰੂ ਸਾਹਿਬ ਨੇ ਸੇਵਕਾਂ ਨੂੰ ਇਸ਼ਨਾਨ ਕਰਨ ਲਈ ਥਾਂ ਪੁਛੀ ਭਾਈ ਜੇਠਾ ਜੀ ਨੇ ਨੇੜੇ ਪਾਣੀ ਲਭਿਆ ਪਰ ਉਹਨਾਂ ਨੂੰ ਕੋਈ ਚੰਗੀ ਥਾਂ ਨਾ ਲਭੀ | ਉਹਨਾਂ ਨੇ ਗੁਰੂ ਸਹਿਬ ਨੂੰ ਦਸਿਆ ਕੇ ਨੇੜੇ ਹੀ ਮਝਾਂ ਦੇ ਨਾਉਣ ਦੀ ਜਗਾਹ ਹੈ ਪਰ ਉਹ ਬਹੁਤ ਚਿਕੜ ਗਾਰੇ ਵਾਲੀ ਹੈ | ਗੁਰੂ ਸਾਹਿਬ ਨੇ ਕਿਹ ਚਿਕੜ ਵਾਲਾ ਪਾਣੀ ਚੰਗਾ ਹੈ | ਗੁਰੂ ਸਾਹਿਬ ਨੇ ਆਪ ਉਥੇ ਇਸ਼ਨਾਨ ਕੀਤਾ ਅਤੇ ਆਸ਼ਿਰਵਾਦ ਦਿੱਤਾ ਕੇ ਹੋ ਵੀ ਸ਼ਰਦਾ ਨਾਲ ਇਸ਼ਨਾਨ ਕਰੇਗਾ ਉਸਦੇ ਮਨ ਦੀਆਂ ਮੁਰਾਦਾ ਪੂਰੀਆਂ ਹੋਣਗੀਆਂ

ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਛੇਵੀਂ ਸਾਹਿਬ, ਮਦੋਕੇ ਬਰਾੜ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਮਦੋਕੇ ਬਰਾੜ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com