ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜਨਮ ਅਸਥਾਨ (ਗੁਰੂ ਕੀ ਵਡਾਲੀ) ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਛੋਵੇਂ ਪਾਤਿਸ਼ਾਹ ਜੀ ਦਾ ਜਨਮ ੨੧ ਹਾੜ ਵਦੀ ਏਕਮ ਜੇਠ ਦੀ ਪੁੰਨਿਆ ਤੋਂ ਅਗਲੇ ਦਿਨ ਵੀਰਵਾਰ ਸੰਮਤ ੧੬੫੨ ਸੰਨ ਈਸਵੀ ੧੫੯੪ ਨੂੰ ਹੋਇਆ । ਪ੍ਰਿਥੀ ਚੰਦ ਵੱਲੋਂ ਦਾਈ ਸੋਭੀ ਨੂੰ ਪੰਜ ਸੋ ਰੁਪਏ ਲਾਲਚ ਦੇਣ ਕਰ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਭੇਜਿਆ । ਸੋਭੀ ਦਾਈ ਨੇ ਥਣਾਂ ਨੂੰ ਜਹਿਰ ਲਾ ਕੇ ਦੁੱਧ ਚੁੰਘਾਉਣ ਲੱਗੀ, ਉਹ ਜ਼ਹਿਰ ਉਸ ਦੇ ਅੰਦਰ ਹੀ ਰਚ ਗਿਆ ਤੇ ਉਹ ਮਰ ਗਈ । ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਹ ਮੰਗੀ ਦੂਜੀ ਮਾਤਾ ਹੈ, ਜੋ ਦੁੱਧ ਦੇਣ ਲੱਗੀ ਸੀ ਇਸ ਨੂੰ ਬੈਕੁੰਠ ਵਿੱਚ ਲੈ ਜਾਵੇ । ਪ੍ਰਿਥੀ ਚੰਦ ਨੇ ਜੋਗੀ ਸਪੇਰੇ ਨੂੰ ਪੰਜ ਸੋ ਰੁਪਏ ਦਾ ਲਾਲਚ ਦੇ ਕੇ ਸੱਪ ਲੜਾਉਣ ਵਾਸਤੇ ਭੇਜਿਆ | ਸਤਿਗੁਰੂ ਜੀ ਨੇ ਸੱਪ ਨੂੰ ਸਿਰੀ ਤੋਂ ਫੜ ਮਰੋੜ ਦਿੱਤਾ ਤੇ ਉਸ ਦੀ ਮੁਕਤੀ ਕੀਤੀ । ਪ੍ਰਿਥੀ ਚੰਦ ਨੇ ਇੱਕ ਰਸੋਈਏ ਬ੍ਰਾਹਮਣ ਨੂੰ ਜ਼ਹਿਰ ਦੇਣ ਲਈ ਕਿਹਾ । ਬ੍ਰਾਹਮਣ ਨੇ ਦਹੀਂ ਵਿੱਚ ਜ਼ਹਿਰ ਪਾ ਕੇ ਗੁਰੂ ਸਾਹਿਬ ਨੂੰ ਪਿਆਉਣ ਦਾ ਯਤਨ ਕੀਤਾ, ਪਰ ਬਾਲਕ ਗੁਰੂ ਨੇ ਇਨਕਾਰ ਕਰ ਦਿੱਤਾ । ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਬੱਚਾ ਚੀਕਾਂ ਕਿਉ ਮਾਰਦਾ ਹੋ? ਬ੍ਰਾਹਮਣ ਨੇ ਕਿਹਾ-ਮੈਂ ਦਹੀਂ ਪਿਲਾਉਂਦਾ ਹਾਂ, ਇਹ ਪੀਂਦਾ ਨਹੀਂ ਹੈ । ਸਤਿਗੁਰੂ ਜੀ ਨੇ ਦਹੀਂ ਪਿਸਤੇ ਕੁੱਤੇ ਅੱਗੇ ਰੱਖਿਆ। ਕੁੱਤੇ ਨੇ ਦੇਖਿਆ ਤਾਂ ਗੁਰੂ ਸਾਹਿਬ ਨੇ ਕਿਹਾ-ਖਾ ਲੈ ਤੇਰੀ ਮੁਕਤੀ ਹੋ ਜਾਵੇਗੀ । ਦਹੀਂ ਖਾ ਕੇ ਕੁੱਤਾ ਮਰ ਗਿਆ । ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਕਿਹਾ-’ਨੀਚਾ! ਤੂੰ ਮਰ ਕਿਉਂ ਨਹੀ ਜਾਂਦਾ, ਬਾਲਕ ਨਾਲ ਵੈਰ ਕਰਦਾ ਹੈ ।" ਲੈਪ ਨ ਲਾਗੋ ਤਿਲ ਕਾ ਮੂਲਿ।। ਦੁਸਟੁ ਬ੍ਰਾਹਮਣ ਮੂਆ ਹੋਇ ਕੈ ਸੂਲ।।੩੧।। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸ ਦੀ ਮੁਕਤੀ ਕੀਤੀ ਤਾਂ ਹੀ ਉਹਨਾਂ ਦਾ ਨਾਮ ਪਰਉਪਕਾਰੀ ਪੈ ਗਿਆ-ਦਲਿ ਭੰਜਨ ਗੁਰ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।

ਤਸਵੀਰਾਂ ਲਈਆਂ ਗਈਆਂ :-੨੪ ਦਿਸੰਬਰ, ੨੦੦੬ .
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਕੀ ਵਡਾਲੀ, ਗੁਰੂ ਕੀ ਵਡਾਲੀ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਗੁਰੂ ਕੀ ਵਡਾਲੀ ਅੰਮ੍ਰਿਤਸਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com