ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਘੁਕੇਵਾਲੀ ਵਿਚ ਸਥਿਤ ਹੈ | ਇਹ ਅਸਥਾਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ |ਜਦੋਂ ਮੰਡੀ ਦਾ ਰਾਜਾ ਹਰੀ ਸੇਨ ਗੁਰੂ ਸਾਹਿਬ ਦੇ ਦਰਸ਼ਨ ਕਰਨ ਅੰਮ੍ਰਿਤਸਰ ਸ਼੍ਰੀ ਹਰਿਮੰਦਿਰ ਸਾਹਿਬ ਆਇਆ ਤਾਂ ਮੱਥਾ ਟੇਕਣ ਸਮੇਂ ਉਸਨੇ ਇਹ ਸ਼ਬਦ ਸੁਣਿਆ "ਲੇਖ ਨ ਮਿਟਈ ਹੇ ਜੋ ਲਿਖਿਆ ਕਰਤਾਰ" ਤਾਂ ਰਾਜੇ ਦੇ ਮਨ ਵਿਚ ਸ਼ੰਕਾ ਆਈ ਕੇ ਜੇ ਲੇਖ ਨਹੀਂ ਮਿੱਟ ਸਕਦੇ ਤਾਂ ਫ਼ਿਰ ਗੁਰੂ ਦੀ ਸੰਗਤ ਕਰਨ ਦਾ ਕੀ ਫ਼ਾਇਦਾ | ਗੁਰੂ ਮਹਾਰਾਜ ਜੀ ਨੇ ਰਾਜੇ ਦੀ ਸ਼ੰਕਾ ਕੱਢਣ ਲਈ ਉਸਨੂੰ ਸੁਪਨੇ ਵਿਚ ੪੦ ਸਾਲ ਦਾ ਦ੍ਰਿਸ਼ ਦਿਖਾ ਕੇ ਉਸ ਦਾ ਉਧਾਰ ਕੀਤਾ ਅਤੇ ਜਨਮ ਮਰਨ ਤੋਂ ਰਹਿਤ ਕੀਤਾ । ਇਥੇ ਹੀ ੧੯੨੨ ਵਿਚ ਗੁਰੂ ਕੇ ਬਾਗ ਦਾ ਸਾਕਾ ਮਹੰਤਾ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣ ਲਈ ਸਿੰਘਾਂ ਨੇ ਬੜੇ ਤਸੀਹੇ ਝੱਲੇ

ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਸੇ ਹੀ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ੯ਵੀਂ ਪਾਤਸ਼ਾਹੀ ਪਿੰਡ ਘੁਕੇਵਾਲੀ ਆਏ | ਇਥੇ ਗੁਰੂ ਸਾਹਿਬ ਦੇ ਸਿਖ ਭਾਈ ਮਸਤੂ ਜੀ ਅਤੇ ਭਾਈ ਲਾਲ ਚੰਦ ਜੀ ਰਹਿੰਦੇ ਸਨ | ਉਸ ਸਥਾਨ ਤੇ ਗੁਰਦੁਆਰਾ ਬਾਉਲੀ ਸਾਹਿਬ ਸ਼ੁਸ਼ੋਬਿਤ ਹੈ | ਇਸ ਪਿੰਡ ਵਿਚ ਗੁਰੂ ਸਾਹਿਬ ਨੇ ੯ ਮਹੀਨੇ ੯ ਦਿਨ ੯ ਘੜੀਆਂ ਬ੍ਰਾਜਮਾਨ ਰਹੇ । ਇਸ ਜਗਾ ਆ ਕੇ ਗੁਰੂ ਸਾਹਿਬ ਤਪ ਕਰਦੇ ਸਨ । ਇਸ ਸਥਾਨ ਨੁੰ ਪਹਿਲਾਂ ਗੁਰੂ ਕੀ ਰੋੜ ਕਹਿੰਦੇ ਸਨ | ਗੁਰੂ ਸਾਹਿਬ ਜੀ ਨੇ ਇਥੇ ਬਾਗ ਲਗਾਇਆ । ਜਿਸ ਦਾ ਨਾਮ ਹੁਣ ਗੁਰੂ ਕਾ ਬਾਗ ਹੈ ਤੇ ਇਹ ਵਰ ਦਿੱਤਾ ਕਿ | "ਜੇਹੜਾ ਆਖੂ ਗੁਰੂ ਕਾ ਬਾਗ ਉਹਨੂੰ ਲੱਗਣਗੇ ਦੂਣੇ ਭਾਗ।"

ਤਸਵੀਰਾਂ ਲਈਆਂ ਗਈਆਂ :- ੭ ਨਵੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ, ਘੁਕੇਵਾਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ:-
    ਪਿੰਡ :- ਘੁਕੇਵਾਲੀ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com