ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰਿਆਣਾ ਸਾਹਿਬ ਜਿਲਾ ਅੰਮ੍ਰਿਤਸਰ ਸ਼ਹਿਰ ਦੇ ਪਿੰਡ ਵੱਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸ਼੍ਰੀ ਹਰਿਮੰਦਿਰ ਸਾਹਿਬ ਦੀ ਯਾਤਰਾ ਦੇ ਦੋਰਾਨ ਆਏ ਤਾਂ ਮਸੰਦਾ ਨੇ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰ ਦਿੱਤੇ ਅਤੇ ਗੁਰੂ ਸਾਹਿਬ ਨੂੰ ਅੰਦਰ ਨਾ ਜਾਣ ਦਿੱਤਾ | ਗੁਰੂ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛੇ ਗੁਰਦੁਵਾਰਾ ਸ਼੍ਰੀ ਥੜਾ ਸਾਹਿਬ ਵਾਲੇ ਸਥਾਨ ਤੇ ਰੁਕੇ | ਉਥੋਂ ਗੁਰੂ ਸਾਹਿਬ ਨੇ ਰਾਤ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਆ ਕੇ ਰਾਤ ਬਿਤਾਈ | ਉਸ ਸਥਾਨ ਤੋਂ ਗੁਰੂ ਸਾਹਿਬ ਪਿੰਡ ਵੱਲਾ ਦੇ ਬਾਹਰ ਇਸ ਸਥਾਨ ਤੇ ਰੁਕੇ | ਇਹ ਮਾਤਾ ਹਰੋ ਜੀ ਦੇ ਖੇਤ ਸਨ | ਮਾਤਾ ਜੀ ਆਪਣੇ ਕਾਮਿਆਂ ਲਈ ਘਰੋਂ ਅੱਠ ਪ੍ਰਸ਼ਾਦੇ ਤਿਆਰ ਕਰ ਕੇ ਲੈ ਕੇ ਆਏ | ਮਾਤਾ ਜੀ ਨੇ ਮੱਖਣ ਸ਼ਾਹ ਨੂੰ ਪੁਛਿਆ ਕਿ ਇਹ ਮਹਾਂ ਪੁਰਖ ਕੌਣ ਹਨ ਤਾਂ ਉਹਨਾਂ ਨੇ ਦਸਿਆ ਕਿ ਇਹ ਨੌਂਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਨ | ਮਾਤਾ ਜੀ ਨੇ ਉਹਨਾਂ ਪ੍ਰਸ਼ਾਦਾ ਛੱਕਣ ਲਈ ਬੇਨਤੀ ਕਿਤੀ | ਤਾਂ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਉਹਨਾਂ ਨੂੰ ਛਕਾਉ ਜਿੰਨਾਂ ਕਾਮਿਆਂ ਵਾਸਤੇ ਲੈ ਕੇ ਆਏ ਹੋ | ਜਦੋਂ ਮਾਤਾ ਜੀ ਨੇ ਕਪੜਾ ਹਟਾਇਆ ਤਾਂ ਦੇਖਿਆ ਕੇ ਬਾਰਾਂ ਪ੍ਰਸ਼ਾਦੇ ਨਿਕਲੇ ਇਹ ਕੌਤਕ ਦੇਖਕੇ ਮਾਤਾ ਜੀ ਹੈਰਾਨ ਰਹਿ ਗਏ | ਇਸ ਸਥਾਨ ਤੋਂ ਮਾਤਾ ਹਰੋ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਘਰ ਪਿੰਡ ਵੱਲੇ ਲੈ ਗਏ | ਗੁਰੂ ਸਾਹਿਬ ਸਤਾਰਾਂ ਦਿਨ ਮਾਤਾ ਹਰੋ ਜੀ ਦੇ ਕੱਚੇ ਕੋਠੇ ਰਹੇ | ਜਾਣ ਵੇਲੇ ਗੁਰੂ ਸਾਹਿਬ ਨੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਵਰ ਬਖਸ਼ਿਸ਼ ਕਰਦੇ ਹੋਏ: "ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ"

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰਿਆਣਾ ਸਾਹਿਬ, ਵੱਲਾ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ:-
    ਪਿੰਡ :- ਵੱਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com