ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਰੋਹੜੀ ਸਾਹਿਬ, ਜ਼ਿਲਾ ਅਮ੍ਰਿਤਸਰ ਦੇ ਪਿੰਡ ਕਾਲੇਕੇ ਵਿਚ ਸਥਿਤ ਹੈ | ਗੁਰਗੱਦੀ ਤੇ ਬਿਰਾਜ ਮਾਨ ਹੋਣ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਗਏ | ਮਸੰਦਾ ਨੇ ਗੁਰੂ ਸਾਹਿਬ ਲਈ ਦਰਵਾਜੇ ਬੰਦ ਕਰ ਦਿੱਤੇ | ਗੁਰੂ ਸਾਹਿਬ ਗੁਰੂ ਕੀ ਵਡਾਲੀ ਅਤੇ ਵੱਲਾ ਆਦਿ ਹੁੰਦੇ ਹੋਏ ਵਾਪਿਸ ਬਾਬਾ ਬਕਾਲੇ ਜਾਂਦੇ ਹੋਏ ਸਿਖਾਂ ਨਾਲ ਪਿੰਡ ਕਾਲੇਕੇ ਦੇ ਬਾਹਰਵਾਰ ਇਸ ਸਥਾਨ ਤੇ ਪਹੁੰਚੇ | ਇਸ ਸਥਾਨ ਤੋਂ ਸਿਖ ਪਾਣੀ ਦੀ ਭਾਲ ਵਿਚ ਗਏ | ਸਿਖਾਂ ਨੇ ਦੇਖਿਆ ਕਿ ਕਣਕ ਦੇ ਖੇਤ ਵਿਚ ਇਕ ਕੌਤਕ ਦੇਖਿਆ | ਗੁਰੂ ਸਾਹਿਬ ਸਿਖਾਂ ਨਾਲ ਖੇਤ ਵੱਲ ਚੱਲੇ ਗਏ ( ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਸਥਿਤ ਹੈ )| ਖੇਤ ਦੀ ਰਾਖੀ ਕਰਦਿਆਂ ਇਕ ਬੱਚਾ ਚਿੜੀਆਂ ਨੂੰ ਉਡਾਉਣ ਦੀ ਥਾਂ ਉਹਨਾਂ ਲਈ ਪਾਣੀ ਪਾ ਕੇ ਰਖ ਰਿਹਾ ਸੀ | ਸਿਖਾਂ ਨੇ ਬੱਚੇ ਨੂੰ ਪੁਛਿਆ ਕੇ ਤੂੰ ਚਿੜੀਆਂ ਉੜਾ ਕਿਉਂ ਨਹੀਂ ਰਿਹਾ, ਤਾਂ ਬੱਚੇ ਨੇ ਜਵਾਬ ਦਿੱਤਾ ਕਿ ਜੀਵੇਂ ਸਾਨੂੰ ਭੁਖ ਤ੍ਰੇਹ ਲਗਦੀ ਹੈ ਉਵੇਂ ਇਹਨਾਂ ਨੂੰ ਵੀ ਲਗਦੀ ਹੋਵੇਗੀ | ਗੁਰੂ ਸਾਹਿਬ ਨੇ ਬੱਚੇ ਨੂੰ ਪੁਛਿਆ ਕਿ ਤੂੰ ਇਹ ਗੱਲ ਕਿਥੋਂ ਸਿਖੀ ਤਾ ਬੱਚੇ ਨੇ ਕਿਹਾ ਕਿ ਇਕ ਸਾਧੂ ਸੰਤ ਨਹਾ ਕੇ ਪੜਦਾ ਰਹਿੰਦਾ ਹੁੰਦਾ ਸੀ ਕਿ " ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ " ਗੁਰੂ ਸਾਹਿਬ ਨੇ ਪੁਛਿਆ ਕਿ ਤੇਰਾ ਨਾਮ ਕੀ ਹੈ | ਬੱਚੇ ਨੇ ਦਸਿਆ ਕੇ ਮੇਰਾ ਨਾਲ ਨਾਰੂ ਹੈ | ਗੁਰੂ ਸਾਹਿਬ ਨਾਰੂ ਨੂੰ ਨਾਲ ਲੈ ਗਏ | ਗੁਰੂ ਸਾਹਿਬ ਤੀਰਥਾਂ ਤੇ ਗਏ ਤਾਂ ਨਾਰੂ, ਗੁਰੂ ਸਾਹਿਬ ਦੀ ਟਹਿਲ ਸੇਵਾ ਵਿਚ ਹਾਜਿਰ ਰਿਹਾ | ਗੁਰੂ ਸਾਹਿਬ ਜਦੋਂ ਦਿੱਲੀ ਸੀਸ ਦੇਣ ਗਏ ਤਾਂ ਵੀ ਨਾਰੂ ਨਾਲ ਹੀ ਸੀ | ਦਿੱਲੀ ਪਹੁੰਚ ਕੇ ਗੁਰੂ ਸਾਹਿਬ ਨੇ ਨਾਰੂ ਨੂੰ ਹੁਕਮ ਦਿੱਤਾ ਕਿ ਤੂਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਹਾਜਿਰ ਹੋਵੋ | ਗੁਰੂ ਸਾਹਿਬ ਦਾ ਹੁਕਮ ਪਾਕੇ ਨਾਰੂ ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਆ ਗਏ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਹਾਜਿਰ ਹੋਏ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਰੂ ਨੂੰ ਅਮ੍ਰਿਤ ਛਕਾ ਕੇ ਨਰ ਸਿੰਘ ਬਣਾ ਦਿੱਤਾ | ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛਡਣ ਸਮੇਂ ਨਰ ਸਿੰਘ ਜਖਮੀ ਜਾਲਾਤ ਵਿਚ ਗੁਰੂ ਸਾਹਿਬ ਜੀ ਦੇ ਨਾਲ | ਘਨੋਲੀ ਦੇ ਇਕ ਖਤਰੀ ਸਿਖ ਨੇ ਨਰ ਸਿੰਘ ਦੀ ਰਾਜੀ ਹੋਣ ਤਕ ਸੇਵਾ ਕਿਤੀ | ਰਾਜੀ ਹੋ ਕੇ ਨਰ ਸਿੰਘ ਨੇ ਦਮਦਮਾ ਸਾਹਿਬ ਤਲਵੰਡੀ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਚਰਣਾ ਵਿਚ ਸੀਸ ਰਖਿਆ | ਉਸ ਵੇਲੇ ਗੁਰੂ ਸਾਹਿਬ ਅਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਦਸਤਾਰ ਸਜਾ ਰਹੇ ਸਨ | ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਹੇਠ ਲਿਖੀਆਂ ਬਖਸ਼ਸ਼ਾ ਕੀਤੀਆਂ



 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਰੋਹੜੀ ਸਾਹਿਬ, ਕਾਲੇਕੇ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ:-
    ਪਿੰਡ :- ਕਾਲੇਕੇ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com