ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਵਡਾਲੀ ਪਿੰਡ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਥਿਤ ਹੈ | ਜਿਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਹਰਟ (ਮਾਲ੍ਹਾ) ਚਲਾਇਆਂ ਸਮਾਂ ਪਾ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੈਂਕੜੇ ਸਿੱਖਾ ਸਮੇਤ ਗੁਰੂ ਕੀ ਵਡਾਲੀ ਸਾਹਿਬ ਦੇ ਦਰਸ਼ਨ ਅਤੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਇਸਨਾਨ ਕੀਤਾ ਅਤੇ ਦੀਵਾਨ ਸਜਾਇਆ | ਗੁਰੂ ਕੀ ਵਡਾਲੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕੇ ਸੂਰ ਬਹੁਤ ਤੰਗ ਕਰਦਾ ਹੈ । ਗੁਰੂ ਸਾਹਿਬ ਨੇ ਸੂਰ ਦਾ ਸ਼ਿਕਾਰ ਕਰਨ ਵਾਸਤੇ ਪੈਂਦੇ ਖਾਨ ਨੂੰ ਭੇਜਿਆ | ਸੂਰ ਨੇ ਪੈਂਦੇ ਖਾਨ ਦੇ ਘੋੜੇ ਨੂੰ ਟੱਕਰ ਮਾਰੀ ਘੋੜੇ ਸਮੇਤ ਪੈਂਦੇ ਖਾਨ ਡਿੱਗ ਪਿਆ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਤੈਥੋਂ ਸੂਰ ਨਹੀਂ ਮਰਿਆ ਹੱਟ ਪਿੱਛੇ ਇਸ ਦਾ ਸ਼ਿਕਾਰ ਅਸੀਂ ਕਰਾਂਗੇ ਗੁਰੂ ਸਾਹਿਬ ਸੂਰ ਨੂੰ ਲਲਕਾਰਿਆ, ਸੂਰ ਸਿੱਧਾ ਗੁਰੂ ਸਾਹਿਬ ਵੱਲ ਆਇਆ ਗੁਰੂ ਸਾਹਿਬ ਨੇ ਸੂਰ ਦੇ ਵਾਰ ਨੂੰ ਢਾਲ ਤੇ ਰੋਕ ਕੇ ਰਕਾਬ ਦੇ ਇੱਕ ਪੈਰ ਤੇ ਖਲੋ ਕੇ ਵਾਰ ਕੀਤਾ ਸੂਰ ਦੇ ਦੋ ਡੱਕਰੇ ਕਰ ਦਿੱਤੇ । ਸੂਰ ਦੇ ਮੂੰਹ ਵਿੱਚੋਂ ਚਮਕਾਰਾ ਨਿਕਲਿਆ ਭਾਈ ਭਾਨਾ ਜੀ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਦੱਸਿਆ ਕੇ ਤੁਹਾਡੇ ਪਿਤਾ, ਬਾਬਾ ਬੁੱਢਾ ਸਾਹਿਬ ਜੀ ਦਾ ਸਰਾਪਿਆ ਸਿੱਖ ਸੀ । ਉਸ ਦਾ ਉਧਾਰ ਕੀਤਾ ਹੈ ਮਾਤਾ ਗੰਗਾ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਪਾਸ ਪੁੱਤਰ ਦਾ ਵਰ ਲੈਣ ਰੱਥਾਂ ਤੇ ਚੜ ਕੇ ਗਏ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਪੁਛਿਆ ਕੋਣ ਆ ਰਹੇ ਹਨ ਤਾਂ ਇੱਕ ਸਿੱਖ ਨੇ ਕੀਤਾ ਗੁਰੂ ਕੇ ਮਹਿਲ ਆ ਰਹੇ ਹਨ ਬਾਬਾ ਜੀ ਨੇ ਕਿਹਾ ਗੁਰੂ ਕੇ ਮਹਿਲਾਂ ਨੂੰ ਕਿਧਰੋਂ ਭਾਜੜ ਪੈ ਗਈ ਸਿੱਖ ਨੇ ਕਿਹਾ ਗੁਰੂ ਕੇ ਮਹਿਲ ਤੁਹਾਨੂੰ ਮਿਲਣ ਆ ਰਹੇ ਨੇ ਤੁਸੀਂ ਕੌੜਾ ਬਚਨ ਕਿਉਂ ਬੋਲਦੇ ਹੋ ਬਾਬਾ ਜੀ ਨੇ ਕਿਹਾ । ਅਸੀਂ ਜਾਣੀਏ ਤੇ ਗੁਰੂ ਜਾਣੇ ਤੂੰ ਕਿਉਂ ਸੂਰ ਵਾਗੂੰ ਘੁਰ-ਘੁਰ ਕਰੀਂ ਜਾਂਦਾ ਹੈ ਬਾਬਾ ਜੀ ਦੇ ਬਚਨ ਸੁਣ ਕੇ ਮਾਤਾ ਜੀ ਵਾਪਸ ਅੰਮ੍ਰਿਤਸਰ ਆ ਗਏ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮਝਾਉਣ ਤੇ ਮਾਤਾ ਜੀ ਪੈਦਲ ਚਲ ਕੇ ਨਿਮਰਤਾ ਸਾਹਿਤ ਬੀੜ ਬਾਬਾ ਬੁੱਢਾ ਸਾਹਿਬ ਜੀ ਪਾਸ ਆਏ ਬਾਬਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ । ਉਸ ਸਿੱਖ ਨੇ ਬੇਨਤੀ ਕੀਤੀ ਇਹ ਤੁਹਾਡਾ ਬਚਨ ਖਾਲੀ ਨਹੀਂ ਜਾਣਾ ਮੇਰਾ ਉਧਾਰ ਕਦੋਂ ਹੋਵੇਗਾ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇਰਾ ਉਧਾਰ ਕਰਨਗੇ ਸੋ ਅਸੀਂ ਇਸ ਦਾ ਉਧਾਰ ਕੀਤਾ ਹੈ । ਇਹ ਬੈਕੁੰਠ ਨੂੰ ਜਾਵੇਗਾ । ਸੂਰ ਨੂੰ ਨੱਪ ਕੇ ਥੜਾ ਬਣਾਇਆ ਨਾਮ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਰੱਖਿਆ ਅਤੇ ਵਰ ਦਿੱਤਾ "ਜੋ ਤਾਪਿਆ ਸਰਾਪਿਆ" ਇਥੇ ਅਰਦਾਸ ਕਰੇਗਾ ਉਸਦਾ ਸਰਾਪ ਉੱਤਰ ਜਾਵੇਗਾ। ਇਸ ਅਸਥਾਨ ਤੋ ਜੋ ਸੱਚੇ ਮਨੋ ਅਰਦਾਸ ਕਰੇਗਾ ਪੂਰੀ ਹੋਵੇਗੀ।
ਤਸਵੀਰਾਂ ਲਈਆਂ ਗਈਆਂ ੨੪ ਦਿਸਂਬਰ, ੨੦੦੬. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਗੁਰੂ ਕੀ ਵਡਾਲੀ
ਕਿਸ ਨਾਲ ਸੰਬੰਧਤ ਹੈ :- :-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ:- ਪਿੰਡ :- ਗੁਰੂ ਕੀ ਵਡਾਲੀ
ਜ਼ਿਲ੍ਹਾ :- ਅਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|