ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਔਲਖ ਭਿੰਡੀ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ੧੬੭੨ ਬਿਕਰਮੀ ਵਿਚ ਅੰਮ੍ਰਿਤਸਰ ਤੋਂ ਕਸ਼ਮੀਰ ਗਏ ਅਤੇ ਮਾਤਾ ਭਾਗ ਭਰੀ ਕੋਲੋਂ ਖੱਦਰ ਦਾ ਚੋਲਾ ਸਵਿਕਾਰ ਕੀਤਾ | ਸਾਈਂ ਸ਼ਾਹ ਜੀ ਨੂੰ ਤਾਰਿਆ ਅਤੇ ਸੋਢੀ ਰਾਏ ਜੀ ਨੂੰ ਕਸ਼ਮੀਰ ਦਾ ਪ੍ਰਚਾਰਕ ਥਾਪਿਆ | ਉਥੋਂ ਚੱਲ ਕੇ ਗੁਰੂ ਸਾਹਿਬ ਨਨਕਾਣਾ ਸਾਹਿਬ ਪਹੁੰਚੇ ਅਤੇ ਕਾਫ਼ੀ ਚਿਰ ਸੰਗਤਾਂ ਨੂੰ ਤਾਰਿਆ | ਉਥੋਂ ਚਲਕੇ ਆਪ ਪਿੰਡ ਮੰਦਰੀ ਅਤੇ ਭਾਈ ਮਟੇਵਾ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਦੇ ਇਥੇ ਰਹਿੰਦਿਆ ਪਿੰਡ ਮੰਡਿਆਲੀ ਦੇ ਦਯਾ ਰਾਮ ਜੀ ਮਰਵਾਹਾ ਖਤਰੀ ਨੇ ਸਾਹੇ ਚਿਠੀ ਭੇਜੀ ਅਤੇ ੬ ਸਾਉਣ ਦਿਨ ਐਤਵਾਰ ਦਾ ਵਿਆਹ ਤੈ ਹੋਇਆ | ਪਿੰਡ ਮਟੇਵਾ ਤੋਂ ਬਰਾਤ ਚੜ ਕੇ ਪਿੰਡ ਮੰਡਿਆਲੀ ਜਾ ਕੇ ਉਤਰੀ | ਗੁਰੂ ਸਾਹਿਬ ਦੇ ਨਾਲ ਦਸ ਸਿੰਘ ਸਨ | ੧. ਭਾਈ ਭਾਨਾ ਜੀ (ਬਾਬਾ ਬੁੱਢਾ ਜੀ ਦੇ ਸਪੁਤਰ ੨. ਭਾਈ ਬਿਧੀ ਚੰਦ ਜੀ ੩. ਬਾਬਾ ਜੇਠਾ ਜੀ ੪. ਭਾਈ ਭਗਤੂ ਜੀ ੫. ਭਾਈ ਬਹਿਲੋ ਜੀ ੭. ਭਾਈ ਤਰਲੋਕਾ ਜੀ ੮. ਭਾਈ ਤੋਤਾ ਜੀ ੯. ਭਾਈ ਪੁਰਾਣਾ ਜੀ ੧੦. ਭਾਈ ਸਾਈਂ ਦਾਸ ਜੀ | ਭਾਈ ਬਿਧੀ ਚੰਦ ਜੀ ਨੇ ਮਿਲਣੀ ਕਿਤੀ | ਵਿਆਹ ਤੋਂ ਉਪਰੰਤ ੯ ਸਾਉਣ ਦਿਨ ਬੁੱਧਵਾਰ ਨੂੰ ਗੁਰੂ ਸਾਹਿਬ ਰਾਵੀ ਪਾਰ ਕਰਕੇ ਇਸ ਸਥਾਨ ਤੇ ਪਹੁੰਚ ਕੇ ਦੱਮ ਲਿਆ | ਇਸ ਸਥਾਨ ਨੂੰ ਗੁਰੂ ਸਾਹਿਬ ਨੇ ਕਈ ਵਰ ਦਿੱਤੇ | ਇਸ ਸਥਾਨ ਤੋਂ ਚੱਲ ਕੇ ਗੁਰੂ ਸਾਹਿਬ ਵੈਰੋਕੇ ਹੁੰਦੇ ਹੋਏ ਵਾਪਿਸ ਅੰਮ੍ਰਿਤਸਰ ਪਹੁੰਚੇ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਔਲਖ ਭਿੰਡੀ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਔਲਖ ਭਿੰਡੀ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com