ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਨਗਰ ਵਿਚ ਸਥਿਤ ਇਹ ਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋ ਪ੍ਰਾਪਤ ਹੈ| ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸ਼੍ਰੀ ਹਰਿਮੰਦਿਰ ਸਾਹਿਬ ਦੀ ਯਾਤਰਾ ਦੇ ਦੋਰਾਨ ਆਏ ਤਾਂ ਮਸੰਦਾ ਨੇ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰ ਦਿੱਤੇ ਅਤੇ ਗੁਰੂ ਸਾਹਿਬ ਨੂੰ ਅੰਦਰ ਨਾ ਜਾਣ ਦਿੱਤਾ | ਗੁਰੂ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛੇ ਗੁਰਦੁਵਾਰਾ ਸ਼੍ਰੀ ਥੜਾ ਸਾਹਿਬ ਵਾਲੇ ਸਥਾਨ ਤੇ ਰੁਕੇ | ਉਥੋਂ ਗੁਰੂ ਸਾਹਿਬ ਰਾਤ ਇਥੇ ਆ ਕੇ ਰਾਤ ਬਿਤਾਈ | ਉਸ ਸਥਾਨ ਤੋਂ ਗੁਰੂ ਸਾਹਿਬ ਪਿੰਡ ਵਲਾ ਦੇ ਬਾਹਰ ਗੁਰਦੁਆਰਾ ਸ਼੍ਰੀ ਗੁਰਿਆਣਾ ਸਾਹਿਬ ਵਿਖੇ ਰੁਕੇ | ਉਸ ਸਥਾਨ ਤੋਂ ਮਾਤਾ ਹਰੋ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਘਰ ਪਿੰਡ ਵਲੇ ਲੈ ਗਏ | ਗੁਰੂ ਸਾਹਿਬ ਸਤਾਰਾਂ ਦਿਨ ਮਾਤਾ ਹਰੋ ਜੀ ਦੇ ਕੱਚੇ ਕੋਠੇ ਰਹੇ | ਜਾਣ ਵੇਲੇ ਗੁਰੂ ਸਾਹਿਬ ਨੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਵਰ ਬਖਸ਼ਿਸ਼ ਕਰਦੇ ਹੋਏ: "ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ"

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ:-
    ਪਿੰਡ :- ਸ਼੍ਰੀ ਗੁਰੂ ਤੇਗ ਬਹਾਦਰ ਜੀ ਨਗਰ, ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com