ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੁਰਸਤੀ ਅਟਾਰੀ ਸਾਹਿਬ, ਅੰਮ੍ਰਿਤਸਰ ਸ਼ਹਿਰ ਦੇ ਵਿਚ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਹੀ ਸਥਿਤ ਹੈ | ਗੁਰੂ ਬਜਾਰ ਵਿਚ ਸਥਿਤ ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ ਪ੍ਰਾਪਤ ਹੈ | ਗਵਾਲਿਅਰ ਦੇ ਕਿਲੇ ਤੋਂ ਰਿਹਾ ਹੋਣ ਦੀ ਖੂਸ਼ੀ ਵਿਚ ਇਥੇ ਇਕ ਹਵੇਲੀ (ਅਟਾਰੀ )ਦਾ ਨਿਰਮਾਣ ਕਰਵਾਇਆ ਗਿਆ | ਚੋਂਕ ਦੇ ਵਿਚ ਹੋਣ ਕਰਕੇ ਇਸ ਦਾ ਨਾਮ ਚੁਰਸਤੀ ਅਟਾਰੀ ਸਾਹਿਬ ਰਖਿਆ ਗਿਆ | ਗੁਰੂ ਸਾਹਿਬ ਇਥੇ ਸੰਗਤ ਦੇ ਘਰੇਲੂ ਮਸਲੇ ਸੁਣਦੇ ਹੁੰਦੇ ਸਨ ਅਤੇ ਹਲ ਕਰਦੇ ਸਨ | ਇਹ ਸਥਾਨ ਅੰਮ੍ਰਿਤਸਰ ਦੇ ਪਛਮੀ ਬਾਹੀ ਤੇ ਸਥਿਤ ਸੀ ਅਤੇ ਪਛਮ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਨੂੰ ਇਸੇ ਸਥਾਨ ਤੇ ਠਹਿਰਾਇਆ ਜਾਂਦਾ ਸੀ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚੁਰਸਤੀ ਅਟਾਰੀ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਗੁਰੂ ਬਜਾਰ, ਅੰਮ੍ਰਿਤਸਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com