ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੁਬਚਾ ਸਾਹਿਬ ਜ਼ਿੱਲਾ ਅੰਮ੍ਰਿਤਸਰ ਦੇ ਪਿੰਡ ਥਾਂਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਜਨਮ ਲਿਆ | ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਾਈ ਪ੍ਰਿਥੀ ਚੰਦ ਗੁਰ ਗੱਦੀ ਲੈਣ ਵਾਸਤੇ ਇਰਖਾ ਦੇ ਵਸ ਹੋ ਕੇ ਬਾਲ ਹਰਗੋਬੰਦ ਸਾਹਿਬ ਜੀ ਨੂੰ ਮਾਰਨਾ ਚਾਹੁੰਦਾ ਸੀ | ਪ੍ਰਿਥੀ ਚੰਦ ਸੁਲਹੀ ਖਾਨ ਨਾਲ ਮਿਲ ਕੇ ਬਾਲ ਹਰਗੋਬਿੰਦ ਸਾਹਿਬ ਜੀ ਨੁੰ ਮਾਰਨ ਦੀ ਕੋਸ਼ਿਸ਼ ਕਿਤੀ | ਸੰਗਤਾਂ ਦੀ ਬੇਨਤੀ ਤੇ ਗੁਰੂ ਸਾਹਿਬ ਗੁਰੂ ਕੀ ਵਡਾਲੀ ਤੋਂ ਥਾਂਦੇ ਆ ਗਏ | ਗੁਰੂ ਜੀ ਨੇ ਥਾਂਦੇ ਪਿੰਡ ਦੇ ਬਾਹਰ ਇਕ ਖੂਹ ਤੇ ਨਿਵਾਸ ਕੀਤਾ ਅਤੇ ਕੁਝ੍ਹ ਦਿਨ ਇਥੇ ਹੀ ਰਹੇ | ਬਾਲ ਹਰਗੋਬਿੰਦ ਸਾਹਿਬ ਜੀ ਦੇ ੧੩ ਦਿਨ ਦੇ ਇਸ਼ਨਾਨ ਵੀ ਇਸੇ ਹੀ ਖੂਹ ਤੇ ਕਰਵਾਇਆ ਗਿਆ | ਇਸ ਨਾਲ ਇਸ ਸਥਾਨ ਦਾ ਨਾਮ ਚੁਬਚਾ ਪੈ ਗਿਆ |



 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚੁਬਚਾ ਸਾਹਿਬ, ਥਾਂਦੇ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਥਾਂਦੇ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com