ਗੁਰਦੁਆਰਾ ਸ਼੍ਰੀ ਚੋਲਾ ਸਾਹਿਬ, ਜ਼ਿਲਾ ਅਮ੍ਰਿਤਸਰ ਦੇ ਪਿੰਡ ਕਾਲੇਕੇ ਵਿਚ ਸਥਿਤ ਹੈ | ਗੁਰਗੱਦੀ ਤੇ ਬਿਰਾਜ ਮਾਨ ਹੋਣ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਗਏ | ਮਸੰਦਾ ਨੇ ਗੁਰੂ ਸਾਹਿਬ ਲਈ ਦਰਵਾਜੇ ਬੰਦ ਕਰ ਦਿੱਤੇ | ਗੁਰੂ ਸਾਹਿਬ ਗੁਰੂ ਕੀ ਵਡਾਲੀ ਅਤੇ ਵੱਲਾ ਆਦਿ ਹੁੰਦੇ ਹੋਏ ਵਾਪਿਸ ਬਾਬਾ ਬਕਾਲੇ ਜਾਂਦੇ ਹੋਏ ਸਿਖਾਂ ਨਾਲ ਪਿੰਡ ਕਾਲੇਕੇ ਦੇ ਬਾਹਰਵਾਰ ਪਹੁੰਚੇ (ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਰੋਹੜੀ ਸਾਹਿਬ ਸਥਿਤ ਹੈ ) | ਉਸ ਸਥਾਨ ਤੋਂ ਸਿਖ ਪਾਣੀ ਦੀ ਭਾਲ ਵਿਚ ਇਥੇ ਆਏ | ਸਿਖਾਂ ਨੇ ਦੇਖਿਆ ਕਿ ਕਣਕ ਦੇ ਖੇਤ ਵਿਚ ਇਕ ਕੌਤਕ ਦੇਖਿਆ | ਗੁਰੂ ਸਾਹਿਬ ਸਿਖਾਂ ਨਾਲ ਖੇਤ ਵੱਲ ਚੱਲੇ ਆਏ | ਖੇਤ ਦੀ ਰਾਖੀ ਕਰਦਿਆਂ ਇਕ ਬੱਚਾ ਚਿੜੀਆਂ ਨੂੰ ਉਡਾਉਣ ਦੀ ਥਾਂ ਉਹਨਾਂ ਲਈ ਪਾਣੀ ਪਾ ਕੇ ਰਖ ਰਿਹਾ ਸੀ | ਸਿਖਾਂ ਨੇ ਬੱਚੇ ਨੂੰ ਪੁਛਿਆ ਕੇ ਤੂੰ ਚਿੜੀਆਂ ਉੜਾ ਕਿਉਂ ਨਹੀਂ ਰਿਹਾ, ਤਾਂ ਬੱਚੇ ਨੇ ਜਵਾਬ ਦਿੱਤਾ ਕਿ ਜੀਵੇਂ ਸਾਨੂੰ ਭੁਖ ਤ੍ਰੇਹ ਲਗਦੀ ਹੈ ਉਵੇਂ ਇਹਨਾਂ ਨੂੰ ਵੀ ਲਗਦੀ ਹੋਵੇਗੀ | ਗੁਰੂ ਸਾਹਿਬ ਨੇ ਬੱਚੇ ਨੂੰ ਪੁਛਿਆ ਕਿ ਤੂੰ ਇਹ ਗੱਲ ਕਿਥੋਂ ਸਿਖੀ ਤਾ ਬੱਚੇ ਨੇ ਕਿਹਾ ਕਿ ਇਕ ਸਾਧੂ ਸੰਤ ਨਹਾ ਕੇ ਪੜਦਾ ਰਹਿੰਦਾ ਹੁੰਦਾ ਸੀ ਕਿ " ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ " ਗੁਰੂ ਸਾਹਿਬ ਨੇ ਪੁਛਿਆ ਕਿ ਤੇਰਾ ਨਾਮ ਕੀ ਹੈ | ਬੱਚੇ ਨੇ ਦਸਿਆ ਕੇ ਮੇਰਾ ਨਾਲ ਨਾਰੂ ਹੈ | ਗੁਰੂ ਸਾਹਿਬ ਨਾਰੂ ਨੂੰ ਨਾਲ ਲੈ ਗਏ | ਗੁਰੂ ਸਾਹਿਬ ਤੀਰਥਾਂ ਤੇ ਗਏ ਤਾਂ ਨਾਰੂ, ਗੁਰੂ ਸਾਹਿਬ ਦੀ ਟਹਿਲ ਸੇਵਾ ਵਿਚ ਹਾਜਿਰ ਰਿਹਾ | ਗੁਰੂ ਸਾਹਿਬ ਜਦੋਂ ਦਿੱਲੀ ਸੀਸ ਦੇਣ ਗਏ ਤਾਂ ਵੀ ਨਾਰੂ ਨਾਲ ਹੀ ਸੀ | ਦਿੱਲੀ ਪਹੁੰਚ ਕੇ ਗੁਰੂ ਸਾਹਿਬ ਨੇ ਨਾਰੂ ਨੂੰ ਹੁਕਮ ਦਿੱਤਾ ਕਿ ਤੂਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਹਾਜਿਰ ਹੋਵੋ | ਗੁਰੂ ਸਾਹਿਬ ਦਾ ਹੁਕਮ ਪਾਕੇ ਨਾਰੂ ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਆ ਗਏ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਹਾਜਿਰ ਹੋਏ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਰੂ ਨੂੰ ਅਮ੍ਰਿਤ ਛਕਾ ਕੇ ਨਰ ਸਿੰਘ ਬਣਾ ਦਿੱਤਾ | ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛਡਣ ਸਮੇਂ ਨਰ ਸਿੰਘ ਜਖਮੀ ਜਾਲਾਤ ਵਿਚ ਗੁਰੂ ਸਾਹਿਬ ਜੀ ਦੇ ਨਾਲ | ਘਨੋਲੀ ਦੇ ਇਕ ਖਤਰੀ ਸਿਖ ਨੇ ਨਰ ਸਿੰਘ ਦੀ ਰਾਜੀ ਹੋਣ ਤਕ ਸੇਵਾ ਕਿਤੀ | ਰਾਜੀ ਹੋ ਕੇ ਨਰ ਸਿੰਘ ਨੇ ਦਮਦਮਾ ਸਾਹਿਬ ਤਲਵੰਡੀ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਚਰਣਾ ਵਿਚ ਸੀਸ ਰਖਿਆ | ਉਸ ਵੇਲੇ ਗੁਰੂ ਸਾਹਿਬ ਅਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਦਸਤਾਰ ਸਜਾ ਰਹੇ ਸਨ | ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਹੇਠ ਲਿਖੀਆਂ ਬਖਸ਼ਸ਼ਾ ਕੀਤੀਆਂ
ਗੁਰੂ ਸਾਹਿਬ ਦਾ ਪਹਿਨਣ ਵਾਲ ਰੇਸ਼ਮੀ ਚੋਲਾ ਸਾਹਿਬ
ਤੀਰ ਨਾਲ ਦਸਖਤ ਕੀਤੇ ਹੁਕਮਨਾਮਾ ਸਾਹਿਬ
ਨਰ ਸਿੰਘ ਦੀ ਗੁਰੂ ਸਾਹਿਬ ਨਾਲ ਹੱਥ ਨਾਲ ਬਣੀ ਤਸਵੀਰ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਚੋਲਾ ਸਾਹਿਬ, ਕਾਲੇਕੇ
ਕਿਸ ਨਾਲ ਸੰਬੰਧਤ ਹੈ :- :-
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਪਤਾ:-
ਪਿੰਡ :- ਕਾਲੇਕੇ
ਜ਼ਿਲ੍ਹਾ :- ਅਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|