ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਸ਼ਹਿਰ ਅੰਮ੍ਰਿਤਸਰ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਖਾਨ, ਭਾਈ ਢੋਲ, ਭਾਈ ਭਾਗੂ ਅਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੰਭ ਗੁਰੂ ਕੀ ਵਡਾਲੀ ਜੋ ਕੀ ਇਸ ਅਸਥਾਨ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਹੈ ਨਿਵਾਸ ਰੱਖਣ ਲੱਗ ਪਏ । ਪਾਤਸ਼ਾਹ ਨੇ ਇਸ ਇਲਾਕੇ ਵਿੱਚ ਇੱਕ ਹਰਟਾ, ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ ਅਤੇ ਪੰਜ ਹਰਟਾ ਵਾਲੇ ਖੂਹ ਲਗਵਾਏ । ਖੂਹ ਲਗਵਾਉਣ ਦੇ ਚੱਲ ਰਹੇ ਕਾਰਜ ਸਮੇਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ । ਇਸੇ ਖੁਸ਼ੀ ਵਿੱਚ ਪਾਤਸ਼ਾਹ ਜੀ ਨੇ ਇਸ ਜਗਾ ਉੱਪਰ ਛੇ-ਹਰਟਾ ਵਾਲਾ ਖੂਹ ਲਗਵਾਇਆ । ਇਸ ਕਰਕੇ ਇਸ ਅਸਥਾਨ ਦਾ ਨਾਮ "ਛੋਹਰਟਾ ਸਾਹਿਬ" ਪ੍ਰਸਿੱਧ ਹੋਇਆ ਅਤੇ ਵੱਡਾ ਕਸਬਾ ਬਣ ਗਿਆ । ਇਸ ਖੂਹ ਉੱਪਰ ਪਾਤਸ਼ਾਹ ਨੇ ਅਟੱਲ ਬਚਨ ਕੀਤਾ ।

"ਪੁਤਰ ਹੰਤ ਨਾਰੀ ਜੋਊ ਮਾਸ ਮਾਸ ਈਹਾ ਨਾਇ।। ਏਕ ਬਰਸ ਮਹਿ ਸੁਤ ਲਹਿ, ਸਿਰਿ ਗੁਰ ਅਸ ਫੁਰਮਾਇ।।
ਰਚਿਉ ਛਿਹਰਟਾ ਅਤਿ ਸੁਖਦਾਈ। ਜਾ ਕੀ ਮਹਿਮਾ ਅਧਿਕ ਬਢਾਈ।।

ਤਸਵੀਰਾਂ ਲਈਆਂ ਗਈਆਂ :-੨੪ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਛੇਹਰਟਾ, ਅੰਮ੍ਰਿਤਸਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com