ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬੋਹੜੀ ਸਾਹਿਬ ਜ਼ਿੱਲਾ ਅੰਮ੍ਰਿਤਸਰ ਦੇ ਪਿੰਡ ਕੋਟ ਖਾਲਸਾ ਵਿਚ ਸਥਿਤ ਹੈ | ਪੁਰਾਣੇ ਸਮੇਂ ਵਿਚ ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਦਾ ਰਾਸਤਾ ਇਥੋਂ ਦੀ ਲੰਗਦਾ ਸੀ ਜੋ ਹੁਣ ਵੀ ਮੋਜੂਦ ਹੈ | ਇਸ ਸਥਾਨ ਤੇ ਇਕ ਬੋਹੜ ਦਾ ਦਰਖਤ ਅਤੇ ਇਕ ਖੂਹ ਹੁੰਦਾ ਸੀ | ਯਾਤਰੀ ਬੋਹੜ ਹੇਠਾਂ ਬੈਠ ਕੇ ਆਰਾਮ ਕਰਿਆ ਕਰਦੇ ਸਨ ਅਤੇ ਖੂਹ ਤੋਂ ਜੱਲ ਛਕਦੇ ਸਨ | ਜਦੋਂ ੧੫੯੪ ਈ: ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਕੀ ਵਡਾਲੀ ਜਾ ਵਸੇ ਤਾਂ ਆਉਂਦੇ ਜਾਂਦੇ ਉਹ ਵੀ ਇਸੇ ਸਥਾਨ ਤੇ ਬੈਠਿਆ ਕਰਦੇ ਸਨ | ਪੰਜਵੇ ਗੁਰੂ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨੇ ਵੀ ਇਸ ਸਥਾਨ ਤੇ ਆਸਣ ਲਾਉਂਦੇ ਰਹੇ ਅਤੇ ਇਥੇ ਦੀ ਜੂਹ ਵਿਚ ਸ਼ਿਕਾਰ ਖੇਡਿਆ ਕਰਦੇ ਸਨ | ਬਾਅਦ ਵਿਚ ਬ੍ਰਹਮ ਗਿਆਨੀ ਬਾਬਾ ਮਸਤ ਰਾਮ ਜੀ ਗੁਰੂ ਸਾਹਿਬ ਦੀ ਸੇਵਾ ਵਿਚ ਇਥੇ ਰਹੇ ਅਤੇ ਤਪ ਕੀਤਾ



 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਬੋਹੜੀ ਸਾਹਿਬ, ਕੋਟ ਖਾਲਸਾ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਕੋਟ ਖਾਲਸਾ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com