ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਹਿਬ ਅੰਤਿਮ ਸੰਸਕਾਰ ਸਥਾਨ(ਸ਼ਹੀਦਾਂ ਸਾਹਿਬ), ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਚਾਟਿਵਿੰਡ ਗੇੱਟ ਤੇ ਸਥਿਤ ਹੈ | ਬਾਬਾ ਦੀਪ ਸਿੰਘ ਜੀ ੧੨ ਮਿਸਲਾਂ ਚੋਂ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ | ਸ਼੍ਰੀ ਗੁਰੂ ਗ੍ਰੰਥ ਸਾਹਿਬ ਹਥੀ ਲਿਖਣ ਤੋਂ ਇਲਾਵਾ ਬਾਬਾ ਦੀ ਸਿੰਘ ਜੀ ਨੇ ਕਈ ਜੰਗਾ ਵਿਚ ਵੀ ਹਿਸਾ ਲਿਆ | ਜਦੋਂ ਬਾਬਾ ਦੀਪ ਸਿੰਘ ਜੀ ਤਖਤ ਸ਼੍ਰੀ ਦਮਦਮਾ ਸਹਿਬ, ਤਲਵੰਡੀ ਸਾਬੋ ਵਿਖੇ ਸਨ ਤਾਂ ਉਹਨਾਂ ਨੂੰ ਖਬਰ ਮਿਲੀ ਕੇ ਤੈਮੂਰ ਸ਼ਾਹ ਅਤੇ ਜਹਾਨ ਖਾਨ ਨੇ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ ਅਤੇ ਸਰੋਵਰ ਨੂੰ ਵੀ ਪੁਰਨਾ ਸ਼ੁਰੂ ਕਰ ਦਿੱਤਾ ਹੈ | ਬਾਬਾ ਦੀਪ ਸਿੰਘ ਜੀ ਨੇ ਅਪਣਾ ੧੮ ਸੇਰ ਦਾ ਖੰਡਾ ਚੁਕ ਕੇ ਦਰਬਾਰ ਸਾਹਿਬ ਨੂੰ ਅਜਾਦ ਕਰਵਾਉਣ ਲਈ ਚਲ ਪਏ | ਉਸ ਸਮੇਂ ਬਾਬਾ ਜੀ ਦੀ ਉਮਰ ਬਹੁਤ ਬਿਰਧ ਸੀ | ਬਾਬਾ ਜੀ ਨੇ ਪ੍ਰਣ ਲਿਆ ਕੇ ਦਰਬਾਰ ਸਾਹਿਬ ਨੂੰ ਅਜਾਦ ਕਰਵਾ ਕੇ ਹੀ ਸਾਹ ਲਵਾਂਗਾ, ਅਤੇ ਅੰਮ੍ਰਿਤਸਰ ਵਲ ਚਲ ਪਏ | ਬਾਬਾ ਜੀ ਦੇ ਆਉਣ ਦੀ ਖਬਰ ਸੁਣਕੇ ਜਹਾਨ ਖਾਨ ਨੇ ਅਪਣੀ ਫ਼ੋਜ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਪਿੰਡ ਗੋਹਲਵਧ ਵਿਖੇ ਤੈਨਾਤ ਕਰ ਦਿੱਤੀ | ਉਸ ਸਥਾਨ ਤੇ ਬਾਬਾ ਜੀ ਦੀ ਅਤੇ ਜਹਾਨ ਖਾਨ ਦੀ ਬਹੁਤ ਭਾਰੀ ਜੰਗ ਹੋਈ | ਜੰਗ ਵਿਚ ਬਾਬਾ ਜੀ ਦਾ ਸੀਸ ਕਟਿਆ ਗਿਆ | ਕੋਲ ਖੜੇ ਸਿੰਘ ਨੇ ਬਾਬਾ ਜੀ ਨੂੰ ਉਹਨਾਂ ਦ ਪ੍ਰਣ ਯਾਦ ਕਰਵਾਇਆ | ਉਸ ਵਕਤ ਕੁਦਰਤੀ ਕ੍ਰਿਸ਼ਮਾ ਵਾਪਰਿਆ | ਬਾਬਾ ਜੀ ਨੇ ਅਪਣਾ ਸ਼ੀਸ਼ ਖੱਬੇ ਹੱਥ ਵਿਚ ਫ਼ੜਕੇ ਅਤੇ ਸਜੇ ਹੱਥ ਨਾਲ ਪੁਰੇ ਜੋਰ ਨਾਲ ਖੰਡਾ ਚਲਾਉਣ ਲੱਗ ਪਏ | ਇਹ ਦੇਖ ਕੇ ਮੁਗਲ ਫ਼ੋਜ ਵਿਚ ਭਾਜੜਾਂ ਪੈ ਗਈਆਂ | ਇਸੇ ਤਰਹਾਂ ਲੜਦੇ ਹੋਏ ਬਾਬਾ ਜੀ ਸ਼੍ਰੀ ਦਰਬਾਰ ਸਾਹਿਬ ਪੰਹੁਚੇ ਅਤੇ ਪਰਿਕਰਮਾਂ ਵਿਚ ਅਪਣਾ ਸੀਸ ਰਖ ਕੇ ਅਰਦਾਸ ਕੀਤੀ | ਇਸ ਸਥਾਨ ਤੇ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ |

ਤਸਵੀਰਾਂ ਲਈਆਂ ਗਈਆਂ :- ੨੯ ਮਈ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਹਿਬ ਅੰਤਿਮ ਸੰਸਕਾਰ ਸਥਾਨ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ :-
  • ਬਾਬਾ ਦੀਪ ਸਿੰਘ ਜੀ ਸ਼ਹੀਦ

  • ਪਤਾ :-
    ਚਾਟਿਵਿੰਡ ਗੇੱਟ, ਅੰਮ੍ਰਿਤਸਰ ਸ਼ਹਿਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com