ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬਾਬਾ ਅੱਟਲ ਰਾਏ ਸਾਹਿਬ ਜੀ ਸ਼ਹਿਰ ਅੰਮ੍ਰਿਤਸਰ ਵਿਚ ਸਥਿਤ ਹੈ | ਇਹ ਗੁਰਦਵਾਰਾ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅੱਟਲ ਰਾਏ ਸਾਹਿਬ ਜੀ ਦੀ ਯਾਦ ਵਿਚ ਹੈ । ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਵਿਖੇ ਸੰਮਤ ੧੬੭੬ ਵਿਚ ਮਾਤਾ ਨਾਨਕੀ ਜੀ ਦੀ ਕੁਖੋਂ ਹੋਇਆ । ਛੋਟੀ ਅਵਸਥਾ ਵਿਚ ਹੀ ਜੋ ਕੁਝ ਆਖਦੇ, ਉਹ ਸੱਚ ਹੁੰਦਾ ਸੀ । ਇਸ ਲਈ ਉਹਨਾਂ ਦੇ ਇਸ ਬਜੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾ ਨੂੰ ਬਾਬਾ ਜੀ ਕਹਿੰਦੇ ਸਨ । ਬਾਲ ਅਵੱਸਥਾ ਵਿਚ ਆਪ ਹਾਣੀ ਬਾਲਕਾਂ ਨਾਲ ਖਿਦੋ-ਖੂੰਡੀ ਖੇਡਿਆ ਕਰਦੇ ਸਨ । ਇਕ ਦਿਨ ਖੇਡਦਿਆਂ-ਖੇਡਦਿਆਂ ਇਕ ਮੀਟੀ (ਵਾਰੀ ) ਬਾਲਕ ਮੋਹਨ ਸਿਰ ਆਈ ਜੋ ਉਸਨੇ ਦੂਜੇ ਦਿਨ ਦੇਣ ਦਾ ਵਚਨ ਕੀਤਾ । ਮੋਹਨ ਰਾਤ ਨੂੰ ਸੱਪ ਨੇ ਡੰਗਣ ਨਾਲ ਮਰ ਗਿਆ | ਜਦ ਮੋਹਨ ਮੀਟੀ ਦੇਣ ਲਈ ਨਾ ਪੂਜਾ ਤਾਂ ਬਾਬਾ ਅੱਟਲ ਰਾਏ ਜੀ ਸਣੇ ਸਾਥੀਆਂ ਮੋਹਨ ਦੇ ਘਰ ਗਏ । ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ । ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ । ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੂੰਡੀ ਮੋਹਨ ਦੇ ਗੱਲ ਵਿੱਚ ਪਾ ਕੇ ਕਿਹਾ ਉਠ ਸਾਡੀ ਮੀਟੀ ਦੇਹ । ਜਿਸ ਨਾਲ ਮੋਹਨ ਸੁਰਜੀਤ ਹੋ ਉੱਠਿਆ | ਇਹ ਗਲ ਸਾਰੇ ਸ਼ਹਿਰ ਵਿਚ ਅੱਗ ਵਾਂਗ ਫ਼ੈਲ ਗਈ ਅਤੇ ਗੁਰੂ ਸਾਹਿਬ ਨੂੰ ਵੀ ਪਤਾ ਲੱਗਿਆ | ਬਾਬਾ ਅਟੱਲ ਰਾਏ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਹਜੂਰੀ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਆਏ | ਗੁਰੂ ਸਾਹਿਬ ਜੀ ਨੇ ਫੁਰਮਾਇਆ "ਤੁਸੀਂ ਅਕਾਲ ਪੂਰਖ ਦਾ ਭਾਣਾ ਉਲਟਾਇਆ ਹੈ" | ਇਹ ਸੁਣ ਕੇ ਬਾਬਾ ਅਟੱਲ ਰਾਏ ਜੀ ਨਮਸਕਾਰ ਕਰ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ । ਇਹ ਕੋਤਕ ਸੰਮਤ ੧੬੮੫ ਸੰਸਕਾਰ ਸਮੇਂ ਜਿਸ ਥਾਂ ਹਜੂਰ ਸੰਗਤਾਂ ਨਾਲ ਬੈਠੇ ਉਸ ਥਾਂ ਗੁਰਦੁਆਰਾ ਬਾਰਾ ਦਰੀ ਹੈ । ਅਕਾਲ ਚਲਾਣੇ ਸਮੇ ਬਾਬਾ ਜੀ ਦੀ ਅਵਸਥਾ ੯ ਸਾਲ ਦੀ ਸੀ । ਸੰਗਤਾਂ ਨੇ ਸੰਸਕਾਰ ਵਾਲੀ ਥਾਂ ਤੇ ਸੰਮਤ ੧੮੩੫ ਵਿਚ ੯ ਮੰਜਿਲਾ ਗੁਰਦੁਆਰਾ ਬਣਵਾਇਆ। ਇਹ ਇਮਾਰਤ ਅੰਮ੍ਰਿਤਸਰ ਵਿਚ ਸਾਰੀਆਂ ਇਮਾਰਤਾਂ ਨਾਲੋਂ ਉਚੀ ਇਮਾਰਤ ਹੈ।

ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਾਬਾ ਅੱਟਲ ਰਾਏ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ:-
  • ਬਾਬਾ ਅੱਟਲ ਰਾਏ ਸਾਹਿਬ

  • ਪਤਾ:-
    ਅੰਮ੍ਰਿਤਸਰ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com