ਗੁਰਦੁਆਰਾ ਸ਼੍ਰੀ ਅਟਾਰੀ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਰਾਤ ਸਮੇਤ ਇਸ ਅਸਥਾਨ ਤੇ ਪਧਾਰੇ ਸਨ ਅਤੇ ਉਹਨਾਂ ਦੇ ਨਾਲ ਮੁੱਖੀ ਸਿੱਖਾਂ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਾਹਲੋ ਜੀ, ਭਾਈ ਸ਼ਾਲ੍ਹੋ ਜੀ, ਬਾਬਾ ਬਿੱਧੀ ਚੰਦ ਜੀ ਆਦਿ ਮੁੱਖੀ ਸਨ | ਗੁਰੂ ਸਾਹਿਬ ਨੇ ਵਿਕਰਮੀ ਸੰਮਤ ੧੬੬੧ ਮਾਘ ਦੀ ੬ ਨੂੰ ਇਸ ਅਸਥਾਨ ਨੂੰ ਆਪਣੇ ਚਰਨਾ ਨਾਲ ਪਵਿੱਤਰ ਕੀਤਾ | ਗੁਰੂ ਸਾਹਿਬ ਦੇ ਘੋੜੇ ਬਨਣ ਵਾਲੇ ਕੀਲੇ ਕਰੀਰ ਦੇ ਦਰਖਤ ਦੇ ਰੂਪ ਵਿਚ ਖੜੇ ਹਨ | ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਵੀ ਪ੍ਰਾਣੀ ਮਾਤਰ ਗੁਰੂ ਛੋਹ ਨੂੰ ਪ੍ਰਾਪਤ ਕਰੇਗਾ ਸਤਿਗੁਰੂ ਜੀ ਉਸ ਆਪਣੀ ਰਹਿਮਤ ਸਦਕਾ ਉਸ ਨੂੰ ਹਰਿਆ ਭਰਿਆ ਕਰਨਗੇ ।
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ
ਕਿਸ ਨਾਲ ਸੰਬੰਧਤ ਹੈ:- ਸ਼੍ਰੀ ਗੁਰੂ ਅਰਜਨ ਦੇਵ ਜੀਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਬਾਬਾ ਬੁੱਢਾ ਜੀਭਾਈ ਗੁਰਦਾਸ ਜੀਭਾਈ ਬਾਹਲੋ ਜੀ
ਭਾਈ ਸਾਲ੍ਹੋ ਜੀਬਾਬਾ ਬਿੱਧੀ ਚੰਦ ਜੀ
ਪਤਾ ਪਿੰਡ :- ਸੁਲਤਾਨਵਿੰਡ
ਜ਼ਿਲ੍ਹਾ :- ਅਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|