ਗੁਰਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਨੇ ਸਥਿਤ ਹੈ | ਅਕਾਲ ਤਖਤ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਥਾਪਿਤ ਕੀਤਾ ਸੀ ਅਤੇ ਇਸ ਦਾ ਨਿਰਮਾਣ ਆਪ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੇ ਇਸਦੀ ਉਸਾਰੀ ਦਾ ਕੰਮ ਮੁਕਮਲ ਕਰਵਾਇਆ | ਇਥੇ ਬੈਠ ਕਿ ਗੁਰੂ ਸਾਹਿਬ ਸੰਗਤ ਦੀਆਂ ਫ਼ਰਿਆਦਾਂ ਸੁਣਦੇ ਸਨ ਅਤੇ ਉਹਨਾਂ ਦਾ ਹਲ ਕਰਦੇ ਸਨ | ਅਕਾਲ ਤਖਤ ਸਾਹਿਬ ਸਿਖ ਧਰਮ ਦੇ ਚਾਰ ਤਖਤਾਂ ਵਿਚੋਂ ਸਭਤੋਂ ਪਹਿਲੇ ਤਖਤ ਹਨ |
ਸ਼੍ਰੀ ਕੋਠਾ ਸਾਹਿਬ :- ਇਹ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹੈ | ਇਹ ਉਹ ਪਵਿੱਤਰ ਸਥਾਨ ਹੈ ਜਿਥੇ "ਸ਼੍ਰੀ ਗੁਰੂ ਅਰਜਨ ਦੇਵ ਜੀ " ਪਲੰਘ ਉਪਰ ਬਿਰਾਜਿਆ ਕਰਦੇ ਸਨ | ਪਰ ਜਿਸ ਦਿਨ ਤੋਂ ਪਲੰਘ ਉਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਕੀਤਾ ਗਿਆ, ਉਸ ਦਿਨ ਤੋਂ ਬਾਅਦ ਗੁਰਬਾਣੀ ਦੇ ਸਤਿਕਾਰ ਵਿਚ "ਸ਼੍ਰੀ ਗੁਰੂ ਅਰਜਨ ਦੇਵ ਜੀ" ਉਸ ਪਲੰਘ ਦੇ ਹੇਠ ਦਰੀ ਦੀ ਚਾਦਰ ਵਿਛਾ ਕੇ ਰਾਤ ਨੂੰ ਬਿਰਾਜਦੇ ਸਨ | ਉਹ ਪਵਿੱਤਰ ਯਾਦ ਨੂੰ ਤਾਜਾ ਰੱਖਣ ਵਾਸਤੇ ਉਸ ਪਲੰਘ ਦੇ ਹੇਠ ਹਰ ਰੋਜ ਦਰੀ ਦੀ ਚਾਦਰ ਵਿਛਾਈ ਜਾਂਦੀ ਹੈ | ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਦੇ ਸਮਾਪਤੀ ਉਪਰੰਤ ਕੋਠਾ ਸਾਹਿਬ ਦੇ ਅੰਦਰ ਪਲੰਘ ਉਪਰ ਬਿਰਾਜਮਾਨ ਕੀਤੇ ਜਾਂਦੇ ਹਨ ਅਤੇ ਅਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਸਤਿਕਾਰ ਨਾਲ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕੀਤੇ ਜਾਂਦੇ ਹਨ
ਇਤਿਹਾਸਕ ਖੂਹ :- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਜਦੀਕ ਇਕ ਖੂਹ ਲਗਵਾਇਆ ਗਿਆ ਸੀ ਜਿਸ ਦਾ ਨਾਮ ਅਕਾਲਸਰ ਸਾਹਿਬ ਰਖਿਆ ਗਿਆ ਸੀ | ੧੯੮੪ ਵਿਚ ਅਕਾਲ ਤਖਤ ਸਾਹਿਬ ਦੀ ਨਵੀਂ ਉਸਾਰੀ ਤੋਂ ਬਾਅਦ ਇਹ ਖੂਹ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਆ ਚੁੱਕਾ ਹੈ
ਤਸਵੀਰਾਂ ਲਈਆਂ ਗਈਆਂ :- ੧੯ ਦਿਸੰਬਰ, ੨੦੧੦ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਪਤਾ :-
ਗੁਰਦੁਆਰਾ ਸ਼੍ਰੀ ਹਰਿਮੰਦਿਰ ਸਾਹਿਬ, ਅੰਮ੍ਰਿਤਸਰ ਸਾਹਿਬ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|