ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਰਤਨਗੜ ਸਾਹਿਬ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਇਹ ਅਸਥਾਨ ਸਚਖੰਡ ਸ਼੍ਰੀ ਹਜੂਰ ਸਾਹਿਬ ਤੋਂ ੧੩ ਕਿ ਮਿ ਦੀ ਦੁਰੀ ਤੇ ਰਤਨਾਗਿਰੀ ਦੀਆਂ ਪਹਾੜੀਆਂ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸਨ ਤਾਂ ਉਹਨਾਂ ਦੇ ਸਿੰਘ ਬੜੇ ਉਦਾਸ ਅਤੇ ਦੀਸ਼ਾ ਹੀਨ ਹੋ ਗਏ ਸਨ | ਕੁਝ ਸਮੇਂ ਬਾਅਦ ਗੁਰੂ ਸਾਹਿਬ ਨੇ ਇਥੇ ਰਹਿੰਦੇ ਇਕ ਸਾਧ ਨੂੰ ਘੋੜੇ ਤੇ ਸਵਾਰ ਅਤੇ ਹੱਥ ਵਿਚ ਬਾਜ ਦੇ ਰੂਪ ਵਿਚ ਦਰਸ਼ਨ ਦਿਤੇ | ਗੁਰੂ ਸਾਹਿਬ ਨੇ ਉਸ ਸਾਧ ਨੂੰ ਕਿਹਾ ਕੇ ਸਚਖੰਡ ਸ਼੍ਰੀ ਹਜੂਰ ਸਾਹਿਬ ਜਾ ਕੇ ਖਾਲਸੇ ਨੂੰ ਇਹ ਸੁਨੇਹਾ ਦੇ ਕੇ ਆਉ ਚਿਂਤਾ ਨਾ ਕਰਿਉ ਮੈਂ ਹਮੇਛਾ ਤੁਹਾਡੇ ਨਾਲ ਰਹਾਂਗਾ ਉਹਨਾਂ ਨੇ ਖਾਲਸੇ ਨੂੰ ਕੀਰਤਨ ਅਤੇ ਸਤਨਾਮ ਦ ਜਾਪ ਕਰਨ ਲਈ ਕਿਹਾ | ਜਦ ਉਸ ਸਾਧ ਨੇ ਗੁਰੂ ਸਾਹਿਬ ਦ ਸੁਨੇਹਾ ਸਚਖੰਡ ਸ਼੍ਰੀ ਹਜੂਰ ਸਾਹਿਬ ਜਾ ਕੇ ਖਾਲਸੇ ਨੂੰ ਦਿਤਾ ਤਾਂ ਉਹਨਾਂ ਨੇ ਦੇ ਕਿਹਾ ਕੇ ਗੁਰੂ ਸਾਹਿਬ ਦਾ ਘੋੜਾ ਅਤੇ ਬਾਜ ਵੀ ਉਥੇ ਨਹੀਂ ਸਨ ਉਹਨਾਂ ਨੇ ਗੁਰੂ ਸਾਹਿਬ ਦ ਹੁਕਮ ਖਿੜੇ ਮਥੇ ਪ੍ਰਵਾਨ ਕੀਤਾ|

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਰਤਨਗੜ ਸਾਹਿਬ, ਨਾਂਦੇੜ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼ਟਰ
    ਫੋਨ ਨੰਬਰ:-
     

     
     
    ItihaasakGurudwaras.com