ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਇਹ ਅਸਥਾਨ ਨਾੰਦੇੜ ਸ਼ਹਿਰ ਦੇ ਨੇੜੇ ਅਤੇ ਸਚਖੰਡ ਸ਼੍ਰੀ ਹਜੂਰ ਸਾਹਿਬ ਤੋਂ ੬ ਕਿ ਮਿ ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਦਖਣ ਯਾਤਰਾ ਸਮੇਂ ਬਿਦਰ ਤੋਂ ਆਏ | ਗੁਰੂ ਸਾਹਿਬ ਇਕ ਬੇਰੀ ਦੇ ਦਰਖਤ ਹੇਠ ੯ ਦਿਨ ਅਤੇ ੯ ਘੜੀਆਂ ਬਿਰਾਜੇ | ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਕੇ ਇਥੇ ਪਾਣੀ ਦੀ ਬੜੀ ਤੰਗੀ ਹੈ | ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਰਬਾਬ ਵਜਾਉਣ ਲਈ ਕਿਹਾ | ਜਦ ਭਾਈ ਸਾਹਿਬ ਨੇ ਰਬਾਬ ਵਜਾਈ ਤਾਂ ਪਾਣੀ ਦਾ ਝਰਨਾਂ ਫ਼ੁਟ ਪਿਆ | ਭਾਈ ਸਾਹਿਬ ਨੇ ਪਾਣੀ ਪੀਤਾ, ਪਾਣੀ ਬੜਾ ਮਿਠਾ ਅਤੇ ਸੁਆਦ ਸੀ | ਗੁਰੂ ਸਾਹਿਬ ਭਾਈ ਸਾਹਿਬ ਨੂੰ ਦਸਿਆ ਕਿ ਇਹ ਅਸਥਾਨ ਦੇਵਤਿਆਂ ਦਾ ਵਾਸ ਹੁੰਦਾ ਸੀ ਇਸੇ ਲਈ ਪਾਣੀ ਏਨਾਂ ਮਿਠਾ ਤੇ ਸੁਆਦ ਹੈ |ਉਸ ਸਮੇਂ ਗੁਰੂ ਸਾਹਿਬ ਕੋਲ ਇਕ ਕੋਹੜੀ ਆਇਆ ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕੇ ਉਸ ਨੂੰ ਇਸ ਬਿਮਾਰੀ ਤੋਂ ਨਿਜਾਤ ਦਵਾਉ | ਗੁਰੂ ਸਾਹਿਬ ਨੇ ਉਸਨੂੰ ਉਸ ਪਾਣੀ ਵਿਚ ਇਸ਼ਨਾਨ ਕਰਨ ਲਈ ਕਿਹਾ | ਜਦ ਉਸ ਵਿਅਕਤੀ ਨੇ ਉਸ ਪਾਣੀ ਨਾਲ ਇਸ਼ਨਾਨ ਕੀਤਾ ਤਾਂ ਉਸਦੀ ਬਿਮਾਰੀ ਠੀਕ ਹੋ ਗਈ ਏਹ ਦੇਖ ਕੇ ਉਹ ਗੁਰੂ ਸਾਹਿਬ ਦੇ ਚਰਨੀ ਡਿਗ ਪਿਆ |
ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ, ਨਾਂਦੇੜ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ
ਨੰਦੇੜ
ਜਿਲਾ :- ਨੰਦੇੜ
ਰਾਜ :- ਮਹਾਰਾਸ਼ਟਰ
ਫੋਨ ਨੰਬਰ:- |
|
|
|
|
|
|