ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ ਮਹਾਰਾਸ਼ਟਰ ਰਾਜ ਵਿਚ ਨਾੰਦੇੜ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਗੋਦਾਵਰੀ ਦੇ ਕੰਡੇ ਤੇ ਦਿਵਾਨ ਲਗਾ ਕੇ ਬੈਠੇ ਸਨ | ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਆਇਆ ਇਕ ਵਣਜਾਰੇ ਸਿੱਖ, ਜਿਸਨੇ ਅਤੀ ਸ਼ਰਧਾ ਸਹਿਤ ਇਕ ਕੀਮਤੀ ਨਗੀਨਾ ਗੁਰੂ ਸਾਹਿਬ ਨੂੰ ਭੇਂਟ ਕੀਤਾ, ਪਰ ਗੁਰੂ ਸਾਹਿਬ ਨੇ ਉਹ ਨਗੀਨਾ ਗੋਦਾਵਰੀ ਨਦੀ ਵਿਚ ਵਗਾਹ ਮਾਰਿਆ । ਵਣਜਾਰੇ ਸਿੱਖ, ਨੇ ਸੋਚਿਆ ਹੋਇਆ ਸੀ ਕਿ ਗੁਰੂ ਸਾਹਿਬ ਨੇ ਨਗੀਨੇ ਜਿਹੀ ਕੀਮਤੀ ਚੀਜ ਪਹਿਲਾਂ ਨਹੀ ਵੇਖੀ ਹੋਵੇਗੀ । ਅਤੇ ਇਸ ਨੂੰ ਪ੍ਰਾਪਤੀ ਕਰਕੇ ਅਤੀ ਪ੍ਰਸੰਨ ਹੋਣਗੇ । ਪ੍ਰੰਤੂ ਜਦੋਂ ਉਸ ਨੇ ਵੇਖਿਆ ਕਿ ਗੁਰੂ ਸਾਹਿਬ ਨੇ ਨਗੀਨਾ ਨਦੀ ਵਿਚ ਸੁੱਟ ਦਿੱਤਾ ਹੈ ਤਾਂ ਉਹ ਸਿੱਖ ਹੈਰਾਨ ਵੀ ਹੋਇਆ ਅਤੇ ਨਾਰਾਜ ਵੀ, ਕਿ ਗੁਰੂ ਸਾਹਿਬ ਨੇ ਮੇਰੇ ਸਤਿਕਾਰ ਦੀ ਕਦਰ ਨਹੀ ਜਾਣੀ ਅਤੇ ਬਹੁਮੁੱਲੇ ਨਗੀਨੇ ਨੂੰ ਨਦੀ ਦੀ ਭੇਟ ਕਰ ਦਿੱਤਾ ਹੈ । ਦਸਮੇਸ਼ ਪਿਤਾ ਜੀ ਨੇ ਉਸਦੇ ਮਨ ਦੀ ਸੋਚ ਨੂੰ ਭਾਂਪ ਕੇ ਕਿਹਾ, ਸਿੱਖਾ ਜਾਹ ’ਨਦੀ ਚੋਂ, ਆਪਣਾ ਨਗੀਨਾ ਪਛਾਨ ਕੇ ਕੱਢ ਲਿਆ । ਜਦੋਂ ਉਸ ਵਣਜਾਰੇ ਸਿੱਖ ਨੇ ਨਦੀ ਵਿਚ ਆਪਣੇ ਨਗੀਨੇ ਜਿਹੇ ਅਤੇ ਉਸ ਤੋਂ ਕੀਮਤੀ ਲਾਲ ਜਵਾਹਰ ਵੇਖੇ ਤਾਂ ਉਸਦਾ ਸਾਰਾ ਹੰਕਾਰ ਖਤਮ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨੀ ਢਹਿ ਪਿਆ ।

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ, ਨਾੰਦੇੜ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼ਟਰ
    ਫੋਨ ਨੰਬਰ:-
     

     
     
    ItihaasakGurudwaras.com