ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਹੀਰਾਘਾਟ ਸਾਹਿਬ ਪਿੰਡ ਬਾਹਮਣਵਾੜਾ ਜ਼ਿਲਾ ਨਾੰਦੇੜ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵੱਲ ਆਏ ਤਾਂ ਸਭ ਤੋਂ ਪਹਿਲਾ ਇਸ ਅਸਥਾਨ ਤੇ ਆਪਣਾ ਡੇਰਾ ਲਾਇਆ। ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ । ਇਕ ਦਿਨ ਗੁਰੂ ਸਾਹਿਬ ਦੀਵਾਨ ਸਜਾਏ ਬੈਠੇ ਹੋਏ ਸਨ । ਦੀਵਾਨ ਵਿਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਇਕ ਕੀਮਤੀ ਹੀਰਾ ਭੇਟ ਕੀਤਾ । ਹੀਰਾ ਲੈ ਕੇ ਗੁਰੂ ਸਾਹਿਬ ਨੇ ਪਿਛਲੇ ਪਾਸੇ ਵੱਗ ਰਹੀ ਨਦੀ ਗੋਦਾਵਰੀ ਵਿਚ ਸੁੱਟ ਦਿੱਤਾ । ਬਹਾਦਰ ਸ਼ਾਹ ਸੋਚ ਕੇ ਮਨ ਹੀ ਮਨ ਪ੍ਰੇਸ਼ਾਨ ਹੋਇਆ ਕਿ, ਮੈਂ ਇਨਾਂ ਕੀਮਤੀ ਹੀਰਾ ਭੇਟ ਕੀਤਾ ਪਰ ਗੁਰੂ ਸਾਹਿਬ ਨੇ ਮੇਰੇ ਹੀਰੇ ਦੀ ਕੋਈ ਵੀ ਕਦਰ ਨਂਹੀ ਪਾਈ । ਗੁਰੂ ਸਾਹਿਬ ਜਾਣੀ-ਜਾਣ ਸਨ । ਗੁਰੂ ਸਾਹਿਬ ਨੇ ਬਹਾਦਰ ਸ਼ਾਹ ਨੂੰ ਕਿਹਾ, ਬਹਾਦਰ ਸ਼ਾਹ ! ਤੁਹਾਡਾ ਹੀਰਾ ਸਾਡੇ ਖਜਾਨੇ ਵਿਚ ਰੱਖਿਆ ਹੋਇਆ ਹੈ, ਜਰਾ ਗੋਦਾਵਰੀ ਵਿਚੋਂ ਪਛਾਣ ਕੇ ਲੈ ਆਵੋ । ਬਹਾਦਰ ਸ਼ਾਹ ਗੋਦਾਵਰੀ ਵਿਚ ਗਿਆ ਤੇ ਦੋਵੇਂ ਹੱਥਾਂ ਤੇ ਬੁੱਕ ਭਰ ਕੇ ਵੇਖਣ ਲੱਗਾ, ਉਸਦੇ ਦੋਵੇਂ ਹੱਥ ਹੀਰਿਆਂ ਨਾਲ ਭਰ ਗਏ । ਉਸ ਕੋਲੋਂ ਆਪਣਾ ਹੀਰਾ ਪਛਾਣਿਆ ਨਾ ਗਿਆ, ਵਾਪਿਸ ਆ ਕੇ ਗੁਰੂ ਜੀ ਦੇ ਚਰਨੀ ਪੈ ਗਿਆ । ਕਹਿਣ ਲੱਗਾ ਮਹਾਰਾਜ ਮੈਨੂੰ ਮਾਫ ਕਰ ਦਿਉ, ਮੈਨੂੰ ਪਤਾ ਨਹੀਂ ਸੀ ਕਿ ਇਹ ਤੁਹਾਡੇ ਖਜਾਨੇ ਵਿਚ ਰੱਖਿਆ ਹੋਇਆ ਹੈ । ਇਸ ਤਰ੍ਹਾਂ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ । ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੀਰਾ ਘਾਟ ਪ੍ਰਚੱਲਿਤ ਹੈ।

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਹੀਰਾਘਾਟ ਸਾਹਿਬ, ਨਾੰਦੇੜ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼੍ਟਰ
    ਫੋਨ ਨੰਬਰ:-
     

     
     
    ItihaasakGurudwaras.com