ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਪ੍ਰਬਣੀ ਦੇ ਬਸਮਥ ਨਗਰ ਵਿਚ ਸਥਿਤ ਹੈ |

ਬਿਸਮਤ ਨਗਰ ਬਿਲੋਕ ਬਿਸਾਲਾ। ਤਿਸ ਕੇ ਨਿਕਟ ਸਿਵਰ ਕੇ ਘਾਲਾ।।
ਆਠ ਦਿਵਸ ਤਹਿ ਕੀਨ ਮਕਾਮੂ। ਸੰਗ ਗੁਰੂ ਕੇ ਪਿਖਹ ਤਮਾਮੂ।।
ਅਨਿਕ ਅਕੋਰਨ ਕੋ ਅਰਪੰਤੇ। ਚਰਨ ਕਮਲ ਪਰ ਸੀਸ ਧਰੰਤੇ।।
ਦੂਰ ਕੇ ਨੇਰ ਸੁਨਹ ਗੁਰ ਆਏ। ਸਿੱਖ ਜੋ ਹੁਤੇ ਆਨ ਦਰਸਾਏ।।

ਕਲਗੀਧਰ ਪਿਤਾ ਦੋ ਜਹਾਨ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਜਾਬ ਦੀ ਧਰਤੀ ਤੋਂ ਚਲਕੇ ਰਾਜਸਥਾਨ ਪਹੁੰਚੇ | ਉਪਰੰਤ ਦੱਖਣ ਦੇਸ਼ ਵਿਚ ਪਹੁੰਚੇ ਤਾਂ ਸਤਿਗੁਰੂ ਜੀ ਬੁਰਹਾਨਪੁਰ ਹੁੰਦੇ ਹੋਏ ੧੭੦੮ ਵਿਚ ਬਸਮਥ ਨਗਰ ਪਹੁੰਚੇ । ਬਸਮਤ ਨਗਰ ਇਕ ਖੂਲੀ ਇਕਾਂਤ ਅਤੇ ਸੁੰਦਰ ਜਗਾ ਵੇਖ ਕੇ ਗੂਰੂ ਜੀ ਨੇ ਡੇਰਾ ਕਰ ਦਿੱਤਾ । ਫੁੱਲਾਂ, ਫਲਾਂ ਤੇ ਬਗੀਚੇ ਇਤਿਆਦਿਕ ਬਾਗ ਮਹਾਰਾਜ ਸਾਹਿਬ ਨੂੰ ਬਹੁਤ ਪਿਆਰੇ ਲਗੇ ਅਤੇ ਗੁਰੂ ਜੀ ਨੇ ਇਸ ਕਰਕੇ ਇਸ ਪਵਿੱਤਰ ਨਗਰੀ ਵਿਚ ਅੱਠ ਦਿਨ ਵਿਸ਼ਰਾਮ ਕੀਤਾ । ਸੰਗਤਾਂ ਗੁਰੂ ਜੀ ਦੇ ਬਸਮਤ ਆਉਣ ਦੀ ਖਬਰ ਸੁਣ ਕੇ ਦੂਰ-ਦੂਰ ਤੋਂ ਆਉਂਦੀਆਂ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ। ੮ ਦਿਨ ਦਾ ਪੜਾਅ ਕਰਕੇ ਸਤਿਗੁਰੂ ਜੀ ਬਸਮਥ ਨਗਰ ਤੋਂ ਸਿੱਧੇ ਹੀ ਨਾਂਦੇੜ ਸਾਹਿਬ ਗਏ ਜਿੱਥੇ ਅੱਜ ਅਬਚਲ ਨਗਰ (ਸੱਚਖੰਡ ਸ਼੍ਰੀ ਹਜੂਰ ਸਾਹਿਬ ਸ਼ੋਭਾ ਪਾ ਰਿਹਾ ਹੈ) । ਬਸਮਥ ਨਗਰ ਵਿਖੇ ਗੁਰੂ ਸਾਹਿਬ ਦੀ ਯਾਦ ਵਿਚ ਦਮਦਮਾ ਸਾਹਿਬ ਨਾ ਦਾ ਅਸਥਾਨ ਹੈ ।

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਬਸਮਥ ਨਗਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਬਸਮਥ ਨਗਰ
    ਜਿਲਾ :- ਪ੍ਰ੍ਬ੍ਣੀ
    ਰਾਜ :- ਮਹਾਰਾਸ਼ਟਰ
    ਫੋਨ ਨੰਬਰ:-
     

     
     
    ItihaasakGurudwaras.com