ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨਾੰਦੇੜ ਸ਼ਹਿਰ ਵਿਚ ਸਥਿਤ ਹੈ | ਇਹ ਗੁਰਦੁਆਰਾ ਸਾਹਿਬ ਸ਼੍ਰੀ ਸਚਖੰਡ ਸਾਹਿਬ ਦੇ ਨਾਲ ਹੀ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਨਾੰਦੇੜ ਆਏ ਤਾਂ ਉਹਨਾਂ ਦੇ ਨਾਲ ਮਾਈ ਭਾਗੋ ਜੀ ਅਤੇ ਗੁਰੂ ਸਾਹਿਬ ਵਲੋਂ ਆਨੰਦਪੁਰ ਸਾਹਿਬ ਵਿਖੇ ਸਜਾਏ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿਘ ਜੀ ਵੀ ਸਨ | ਗੁਰੂ ਸਾਹਿਬ ਦੇ ਪ੍ਰਲੋਕ ਗਮਨ ਤੋਂ ਬਾਦ ਇਹ ਸਿੰਘ ਬਾਕੀ ਦੇ ਸਿੰਘਾ ਨਾਲ ਇਥੇ ਹੀ ਰਹੇ | ਕਾਫ਼ੀ ਸਮੇਂ ਤਕ ਮਾਈ ਭਾਗੋ ਜੀ ਇਥੇ ਤਪਸਿਆ ਕਰਦੇ ਰਹੇ | ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਦਾ ਅੰਤਮ ਸੰਸਕਾਰ ਇਥੇ ਹੀ ਕੀਤਾ ਗਿਆ |

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ, ਨਾੰਦੇੜ

ਕਿਸ ਨਾਲ ਸਬੰਧਤ ਹੈ :-
  • ਭਾਈ ਦਇਆ ਸਿੰਘ ਜੀ
  • ਭਾਈ ਧਰਮ ਸਿੰਘ ਜੀ

  • ਪਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼ਟਰ
    ਫੋਨ ਨੰਬਰ:-੦੦੯੧-੨੪੬੨-੨੪੩੫੫੯, ੨੩੪੮੧੩, ੨੪੧੨੬੬
    ਫ਼ੈਕ੍ਸ :-੦੦੯੧-੦੨੪੬੨੨-੩੪੮੧੨
     

     
     
    ItihaasakGurudwaras.com