ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਬਾਓਲੀ ਸਾਹਿਬ, ਭੋਪਾਲ

ਗੁਰਦੁਆਰਾ ਸ਼੍ਰੀ ਬਾਓਲੀ ਸਾਹਿਬ ਮਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਵਿੱਚ ਸਥਿਤ ਹੈ, ਜਿਸ ਨਾਲ ਇਕ ਮਹੱਤਵਪੂਰਨ ਇਤਿਹਾਸਿਕ ਅਤੇ ਆਤਮਕ ਕਹਾਣੀ ਜੁੜੀ ਹੋਈ ਹੈ। ਭੋਪਾਲ ਸ਼ਹਿਰ ਪਹਿਲਾਂ ਭੋਜਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਰਾਜਾ ਭੋਜ ਦੇ ਨਾਮ ’ਤੇ ਰੱਖਿਆ ਗਿਆ ਸੀ। ਉਸ ਇਲਾਕੇ ਵਿੱਚ ਗਣਪਤ ਲਾਲ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ। ਇੱਕ ਦਿਨ ਉਸ ਨੇ ਇੱਕ ਔਰਤ ਨਾਲ ਬੁਰਾ ਵਤੀਰਾ ਕੀਤਾ, ਜਿਸ ਕਾਰਨ ਉਸ ਔਰਤ ਨੇ ਉਸ ਨੂੰ ਸ਼ਰਾਪ ਦਿੱਤਾ ਕਿ "ਰੱਬ ਤੈਨੂੰ ਕੋੜ੍ਹੀ ਬਣਾ ਦੇਵੇ।" ਕੁਝ ਸਮੇਂ ਬਾਅਦ, ਗਣਪਤ ਲਾਲ ਨੂੰ ਸਰੀਰ ਉੱਤੇ ਕੋੜ੍ਹ ਹੋ ਗਿਆ। ਉਸ ਨੇ ਬਹੁਤ ਸਾਰੇ ਹਕੀਮਾਂ, ਵੈਦਾਂ, ਅਤੇ ਸੂਫੀਆਂ ਕੋਲ ਇਲਾਜ ਲਈ ਜਤਨ ਕੀਤਾ, ਪਰ ਕੋਈ ਫ਼ਰਕ ਨਾ ਪਿਆ। ਉਸਦੇ ਪਰਿਵਾਰ ਨੇ ਵੀ ਉਸ ਨੂੰ ਘਰ ਤੋਂ ਕੱਢ ਦਿੱਤਾ, ਤੇ ਉਹ ਇਕ ਛੋਟੀ ਕੁੱਟੀਆ (ਹੁਣ ਗੁਰਦੁਆਰਾ ਸ਼੍ਰੀ ਟੇਕਰੀ ਸਾਹਿਬ) ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਪੀਰ ਜਲਾਲੁੱਦੀਨ ਉਸਦੇ ਨੇੜੇ ਲੰਗਿਆ, ਤਾਂ ਗਣਪਤ ਲਾਲ ਉਸਦੇ ਪੈਰਾਂ ’ਚ ਆ ਕੇ ਡਿੱਗ ਗਿਆ। ਪੀਰ ਜੀ ਨੇ ਕਿਹਾ, "ਮੇਰੇ ਪੈਰਾਂ ’ਚ ਡਿਗ ਕੇ ਕੁਝ ਨਹੀਂ ਹੋਵੇਗਾ। ਸਿਰਫ ਬਾਬਾ ਨਾਨਕ ਹੀ ਤੈਨੂੰ ਬਚਾ ਸਕਦੇ ਹਨ । ਬਾਬਾ ਨਾਨਕ ਨੂੰ ਯਾਦ ਕਰ।" ਗਣਪਤ ਲਾਲ ਨੇ ਇਸਦੇ ਬਾਅਦ "ਧੰਨ ਗੁਰੂ ਨਾਨਕ" ਦਾ ਜਾਪ ਸਿਮਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ, ਉਸਦੀ ਅਰਦਾਸ ਸੁਣਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਆਏ। ਗਣਪਤ ਲਾਲ ਗੁਰੂ ਸਾਹਿਬ ਦੇ ਪੈਰਾਂ 'ਚ ਆ ਕੇ ਡਿੱਗ ਗਿਆ ਅਤੇ ਕਿਹਾ, "ਗੁਰੂ ਸਾਹਿਬ, ਮੈਨੂੰ ਮੇਰੇ ਬੁਰੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ। ਮੇਹਰ ਕਰਕੇ ਮੇਰਾ ਦੁੱਖ ਦੂਰ ਕਰੋ।" ਗੁਰੂ ਸਾਹਿਬ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਕੁਝ ਪਾਣੀ ਲਿਆਵੋ। ਭਾਈ ਬਾਲਾ ਜੀ ਨੇ ਪਾਣੀ ਲੱਭਣ ਲਈ ਜਗ੍ਹਾ ਜਗ੍ਹਾ ਖੋਜ ਕੀਤੀ, ਪਰ ਉਨ੍ਹਾਂ ਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ। ਉਹ ਵਾਪਸ ਆਏ ਅਤੇ ਗੁਰੂ ਸਾਹਿਬ ਨੂੰ ਦੱਸਿਆ ਕਿ ਪਾਣੀ ਨਹੀਂ ਮਿਲਿਆ। ਗੁਰੂ ਸਾਹਿਬ ਨੇ ਕਿਹਾ, "ਪਾਣੀ ਤਾਂ ਤੇਰੇ ਸਾਹਮਣੇ ਹੀ ਹੈ, ਬਸ ਭਰ ਲੈ।" ਇਸਦੇ ਬਾਅਦ, ਭਾਈ ਬਾਲਾ ਜੀ ਜਲਦੀ ਨਾਲ ਪਾਣੀ ਲੈ ਆਏ। ਗੁਰੂ ਸਾਹਿਬ ਨੇ ਉਹ ਪਾਣੀ ਗਣਪਤ ਲਾਲ ਉੱਤੇ ਛਿੜਕਿਆ, ਅਤੇ ਗਣਪਤ ਲਾਲ ਜ਼ੋਰ-ਜ਼ੋਰ ਨਾਲ "ਧੰਨ ਗੁਰੂ ਨਾਨਕ" ਦਾ ਜਾਪ ਕਰਨ ਲੱਗ ਪਿਆ। ਗੁਰੂ ਸਾਹਿਬ ਨੇ ਉਸ ਨੂੰ ਅਸੀਸ ਦਿੱਤੀ, "ਜਾ, ਤੂੰ ਠੀਕ ਹੋਵੇਗਾ।" ਜਦ ਗਣਪਤ ਲਾਲ ਨੇ ਹੋਸ਼ ਵਿੱਚ ਆ ਕੇ ਵੇਖਿਆ, ਤਾਂ ਗੁਰੂ ਸਾਹਿਬ ਅੱਥੋਂ ਚਲੇ ਗਏ ਸਨ। ਪਰ ਜਿੱਥੇ ਗੁਰੂ ਸਾਹਿਬ ਖੜੇ ਸਨ, ਉਥੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਬਣੇ ਰਹਿ ਗਏ। ਇਹ ਥਾਂ ਹੁਣ ਗੁਰਦੁਆਰਾ ਸ਼੍ਰੀ ਬਾਓਲੀ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਹੈ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਾਓਲੀ ਸਾਹਿਬ, ਭੋਪਾਲ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ:-
    ਨੀਲਕੰਠ ਕਾਲੋਨੀ, ਈਦਗਾਹ ਹਿਲਸ
    ਭੋਪਾਲ
    ਫੋਨ ਨੰਬਰ:-
     

     
     
    ItihaasakGurudwaras.com