ਗੁਰਦੁਆਰਾ ਸ਼੍ਰੀ ਦਾਤਾ ਬੰਦੀ ਛੋੜ ਸਾਹਿਬ ਮਧ ਪ੍ਰਦੇਸ਼ ਦੇ ਗਵਾਲਿਅਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਗਵਾਲਿਅਰ ਦੇ ਕਿਲੇ ਅੰਦਰ ਸਥਿਤ ਹੈ | ਲਾਹੋਰ ਵਿਖੇ ਸ੍ਰੀ ਗੁਰੂ ਅਰਜ਼ਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੁਡਾ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੇਂਵੇ ਗੁਰੂ ਦੇ ਰੁਪ ਵਿਚ ਤਿਲਕ ਕੀਤਾ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗਦੀ ਤੇ ਬੈਠਣ ਤੋ ਬਾਅਦ ਸੰਤ ਸਿਪਾਹੀ ਦੇ ਰੂਪ ਵਿਚ ਫ਼ੋਜ਼ ਤਿਆਰ ਕਰਨੀ ਸ਼ੁਰੂ ਦਿੱਤੀ | ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿਖੇ ਲੋਹਗੜ ਦੇ ਕਿੱਲ੍ਹੇ ਦਾ ਨਿਰਮਾਣ ਕਰਵਾਇਆ (ਇਸ ਸਥਾਨ ਨੂੰ ਹੁਣ ਗੁਰਦੁਆਰਾ ਸ਼੍ਰੀ ਲੋਹਗੜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ) | ਸ਼੍ਰੀ ਅਕਾਲ ਤਖਤ ਵਿਖੇ ਗੁਰੂ ਸਾਹਿਬ ਸੰਗਤ ਨੂੰ ਸਸਤਾ ਅਤੇ ਤੁਰੰਤ ਇਨਸਾਫ਼ ਦਿੰਦੇ | ਇਸ ਕਾਰਣ ਬਾਦਸ਼ਾਹ ਜ਼ਂਹਾਗੀਰ ਕਾਫ਼ੀ ਚਿੰਤੱਤ ਹੋਇਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਵਾਇਆ | ਗੁਰੂ ਸਾਹਿਬ ਦਿੱਲੀ ਪੰਹੁਚ ਕੇ ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿਲਾ ਵਾਲੇ ਸਥਾਨ ਤੇ ਰੁਕੇ | ਗੁਰੂ ਸਾਹਿਬ ਬਾਦਸ਼ਾਹ ਜਂਹਾਗੀਰ ਨੂੰ ਕਈ ਵਾਰ ਮਿਲੇ ਅਤੇ ਦੋਨਾਂ ਵਿਚ ਕਾਫ਼ੀ ਦੋਸਤੀ ਹੋ ਗਈ | ਗੁਰੂ ਸਾਹਿਬ ਅਤੇ ਬਾਦਸ਼ਾਹ ਜਂਹਾਗੀਰ ਆਗਰੇ ਸ਼ਿਕਾਰ ਖੇਡਣ ਵੀ ਗਏ ਜਿਥੇ ਗੁਰੂ ਸਾਹਿਬ ਨੇ ਬਾਦਸ਼ਾਹ ਜਂਹਾਗੀਰ ਨੂੰ ਸ਼ੇਰ ਕੋਲੋਂ ਬਚਾਇਆ (ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਸ਼ੇਰ ਸ਼ਿਕਾਰ ਸਾਹਿਬ ਧੋਲਪੁਰ ਸਥਿਤ ਹੈ ) | ਅਚਾਨਕ ਬਾਦਸ਼ਾਹ ਜਂਹਾਗੀਰ ਬਿਮਾਰ ਹੋ ਗਿਆ | ਕਾਜ਼ੀ ਅਤੇ ਹਕੀਮਾਂ ਨੂੰ ਬੁਲਾਇਆ ਗਿਆ | ਚੰਦੁ ਨੇ ਉਹਨਾਂ ਨੂੰ ਕੁਝ ਪੈਸੇ ਦੇ ਦਿੱਤੇ ਕੇ ਉਹ ਬਾਦਸ਼ਾਹ ਜਂਹਾਗੀਰ ਨੂੰ ਕਹਿ ਦੇਣ ਕੇ ਜੇ ਕੋਈ ਰਬ ਦਾ ਬੰਦਾ ਗਵਾਲਿਅਰ ਦੇ ਕਿੱਲ੍ਹੇ ਵਿਚ ਬੈਠ ਕੇ ਉਸ ਲਈ ਅਰਦਾਸ ਕਰੇ ਤਾਂ ਬਾਦਸ਼ਾਹ ਜਂਹਾਗੀਰ ਜ਼ਲਦੀ ਠੀਕ ਹੋ ਜਾਵੇਗਾ | ਅਤੇ ਨਾਲ ਹੀ ਕਿਹਾ ਕੇ ਰਬ ਦੇ ਬੰਦੇ ਦੀ ਜਗਹ ਤੇ ਗੁਰੂ ਸਾਹਿਬ ਦੇ ਨਾਮ ਦਾ ਸੁਝਾਵ ਦੇ ਦੇਣ |(ਚੰਦੁ ਅਪਣੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਨੂੰ ਕਰਨਾ ਚਾਂਹੁਦਾ ਸੀ ਪਰ ਸ਼੍ਰੀ ਗੁਰੂ ਹਰਗੋ ਬਿੰਦ ਸਾਹਿਬ ਜੀ ਦੇ ਪਿਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਨਾਂਹ ਕਰ ਦਿਤੀ ਸੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿਛੇ ਵੀ ਚੰਦੁ ਦਾ ਹੀ ਹੱਥ ਸੀ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਦਸ਼ਾਹ ਜਂਹਾਗੀਰ ਵਿਚ ਕਾਰ ਵਧਧੇ ਪਿਆਰ ਨਾਲ ਚੰਦੁ ਚਿੰਤਤ ਹੋ ਗਿਆ ਸੀ ਅਤੇ ਉਸ ਨੇ ਸੋਚ ਵਿਚਾਰ ਕਰਕੇ ਇਹ ਸਾਰਾ ਕੁਝ ਰਚਿਆ) ਕਾਜ਼ੀ ਅਤੇ ਵੈਦ ਨੇ ਚੰਦੁ ਦੇ ਕਹੇ ਅਨੁਸਾਰ ਹੀ ਕੀਤਾ ਅਤੇ ਬਾਦਸ਼ਾਹ ਜਂਹਾਗੀਰ ਨੂੰ ਗੁਰੂ ਸਾਹਿਬ ਦੇ ਨਾਂ ਦਾ ਸੁਝਾਵ ਦਿੱਤਾ | ਬਾਦਸ਼ਾਹ ਜਂਹਾਗੀਰ ਨੇ ਗੁਰੂ ਸਾਹਿਬ ਨੂੰ ਪੁਛਿਆ ਅਤੇ ਗੁਰੂ ਸਾਹਿਬ ਖੁਸ਼ੀ ਨਾਲ ਰਾਜ਼ੀ ਹੋ ਗਏ |
ਬਾਦਸ਼ਾਹ ਜਂਹਾਗੀਰ ਦੀ ਗੱਲ ਮਨ ਕੇ ਗੁਰੂ ਸਾਹਿਬ ਗਵਾਲਿਅਰ ਦੇ ਕਿੱਲ੍ਹੇ ਵਿਚ ਰਹਿਣ ਲਗੇ | ਗੁਰੂ ਸਾਹਿਬ ਹਰ ਰੋਜ਼ ਪਾਠ ਕਰਕੇ ਕਿੱਲ੍ਹ ਵਿਚ ਕੈਦ ੫੨ ਰਾਜਪੁਤ ਰਾਜਿਆਂ ਨੂੰ ਮਿਲਣ ਜਾਂਦੇ | ਬਾਦਸ਼ਾਹ ਜਂਹਾਗੀਰ ਨੇ ਰਾਜ਼ਿਆਂ ਨੂੰ ਥਮਾਂ ਨਾਲ ਸੰਗਲ ਪਾ ਕੇ ਬਨਿਆਂ ਹੋਇਆ ਸੀ | ਗੁਰੂ ਸਾਹਿਬ ਉਹਨਾਂ ਨੂੰ ਹਰ ਰੋਜ਼ ਮਿਲਦੇ ਅਤੇ ਹੋਂਸਲਾ ਦਿੰਦੇ ਕੇ ਗੁਰੂ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਜਾਣਗੇ | ਗੁਰੂ ਸਾਹਿਬ ਇਥੇ ਕਿੱਲ੍ਹੇ ਵਿਚ ੨ ਸਾਲ ਅਤੇ ੩ ਮਹੀਨੇ ਰਹੇ | ਬਾਦਸ਼ਾਹ ਜਂਹਾਗੀਰ ਫ਼ਿਰ ਬਿਮਾਰ ਹੋ ਗਿਆ ਅਤੇ ਉਸ ਦੀ ਸੇਹਤ ਹਰ ਰੋਜ਼ ਬਿਗੜਣ ਲਗੀ | ਸਾਂਈ ਮਿਆਂ ਮੀਰ ਜੀ ਆਗਰੇ ਆਏ ਹੋਏ ਸਨ | ਬਾਦਸ਼ਾਹ ਜਂਹਾਗੀਰ ਦੀ ਪਤਨੀ ਨੇ ਸਾਂਈ ਜੀ ਕੋਲ ਫ਼ਰਿਆਦ ਕੀਤੀ | ਸਾਂਈ ਜੀ ਨੇ ਦਸਿਆ ਕੇ ਉਹਨਾਂ ਨੇ ਜਿਸ ਰੁਹਾਨੀ ਪੁਰਖ ਨੂੰ ਕੈਦ ਕਰ ਕੇ ਰਖਿਆ ਹੋਇਆ ਹੈ ਜੇ ਉਹਨਾਂ ਨੂੰ ਨਾ ਰਿਹਾ ਕੀਤਾ ਗਿਆ ਤਾਂ ਤੁਹਾਡਾ ਪੁਰਾ ਰਾਜ਼ ਭਾਗ ਤਬਾਹ ਹੋ ਜਾਏਗਾ | ਜਦ ਬਾਦਸ਼ਾਹ ਜਂਹਾਗੀਰ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਸ ਨੇ ਉਸੇ ਵਖਤ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ | ਪਰ ਗੁਰੂ ਸਾਹਿਬ ਨੇ ਕਿਹਾ ਕੇ ਉਹ ਤਾਂ ਹੀ ਕਿੱਲ੍ਹ ਵਿਚੋਂ ਰਿਹਾ ਹੋ ਕੇ ਜਾਣਗੇ ਜੇ ਬਾਦਸ਼ਾਹ ਜਂਹਾਗੀਰ ਸਾਰੇ ਰਾਜ਼ਪੁਤ ਰਾਜਿਆਂ ਨੂੰ ਵੀ ਰਿਹਾ ਕਰੇਗਾ | ਬਾਦਸ਼ਾਹ ਜਂਹਾਗੀਰ ਫ਼ਿਰ ਸੋਚਾਂ ਵਿਚ ਪੈ ਗਿਆ ਕੇ ਉਹ ਰਾਜ਼ਪੁਤ ਰਾਜਿਆਂ ਨੂੰ ਵੀ ਰਿਹਾ ਕਰੇ ਕੇ ਨਹੀਂ | ਬਾਦਸ਼ਾਹ ਜਂਹਾਗੀਰ ਨੇ ਸਲਾਹ ਕਰ ਕੇ ਇਹ ਸੁਨੇਹਾ ਭੇਜ਼ਿਆ ਕੇ ਜੋ ਵੀ ਰਾਜਾ ਗੁਰੂ ਸਾਹਿਬ ਦਾ ਪੱਲਾ ਫ਼ੜ ਕੇ ਜਾ ਸਕੇ ਉਹ ਜਾ ਸਕਦਾ ਹੈ | (ਬਾਦਸ਼ਾਹ ਜਂਹਾਗੀਰ ਨੇ ਸੋਚਿਆ ਕੇ ਰਾਜ਼ਪੁਤ ਕਦੇ ਕਿਸੇ ਦਾ ਪੱਲਾ ਨਹੀਂ ਫ਼ੜਦੇ ਅਤੇ ਗੁਰੂ ਸਾਹਿਬ ਦਾ ਪੱਲਾ ਜ਼ਿਆਦਾ ਤੋਂ ਜਿਆਦਾ ੪-੫ ਰਾਜੇ ਹੀ ਫ਼ੜ ਸਕਣਗੇ ) ਦੁਸਰੇ ਪਾਸੇ ਰਾਜ਼ਪੁਤ ਰਾਜਿਆਂ ਨੇ ਵੀ ਇਸ ਸ਼ਰਤ ਮਨਣ ਤੋਂ ਇਨਕਾਰ ਕਰ ਦਿੱਤਾ | ਪਰ ਗੁਰੂ ਸਾਹਿਬ ਦੇ ਸਮਝਾਉਣ ਤੇ ਉਹ ਰਾਜ਼ੀ ਹੋ ਗਏ | ਦੁਸਰੇ ਦਿਨ ਕੋਤਕ ਵਰਤਿਆ ਅਤੇ ਸਾਰੇ ਰਾਜੇ ਗੁਰੂ ਸਾਹਿਬ ਦਾ ੫੨ ਕਲੀਆਂ ਵਾਲਾ ਚੋੱਲਾ ਸਾਹਿਬ ਦੀਆਂ ਕਲੀਆਂ ਫ਼ੜ ਕੇ ਕਿਲੇ ਵਿਚੋਂ ਬਾਹਰ ਆ ਗਏ | ਇਸ ਦਿਨ ਤੋਂ ਬਾਅਦ ਗੁਰੂ ਸਾਹਿਬ ਨੂੰ ਦਾਤਾ ਬੰਦੀ ਛੋੜ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਇਹ ਦਿਹਾੜਾ ਅਜ ਵੀ ਅਸੂ ਦੀ ਮਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ
ਤ੍ਸਵੀਰਾਂ ਲਈਆਂ ਗਈਆਂ ;-੨੭ ਸ੍ਪ੍ਤੰਬਰ ੨੦੦੯ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਦਾਤਾ ਬੰਦੀ ਛੋੜ ਸਾਹਿਬ, ਗਵਾਲਿਅਰ
ਕਿਸ ਨਾਲ ਸਬੰਧਤ ਹੈ
:-
ਸ਼੍ਰੀ ਗੁਰੂ ਹਰਗੋਬਿੰਦ
ਸਾਹਿਬ ਜੀ
ਪਤਾ:- ਕਿਲਾ ਗਵਾਲਿਅਰ ਜਿਲਾ :- ਗਵਾਲਿਅਰ ਰਾਜ :- ਮੱਧ ਪ੍ਰਦੇਸ਼
ਫੋਨ ਨੰਬਰ:-੦੦੯੧-੭੫੧-੨੪੮੦੦੪੦, ੨੪੮੦੭੭੬ |
|
|
|
|
|
|