ਗੁਰਦੁਆਰਾ ਸ਼੍ਰੀ ਬੜੀ ਸੰਗਤ ਪਾਤਸ਼ਾਹੀ ਦਸਵੀਂ ਸਾਹਿਬ ਬੁਰਹਾਨਪੁਰ, ਮਧ੍ਯ ਪ੍ਰਦੇਸ਼ ਦੇ ਸ਼ਹਿਰ ਵਿੱਚ ਸਥਿਤ ਹੈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵੱਲ ਜਾ ਰਹੇ ਸਨ, ਤਦ ਉਹ ਇੱਥੇ ਰੁਕੇ ਸਨ । ਗੁਰੂ ਸਾਹਿਬ ਦੇ ਨਾਲ ਬਾਦਸ਼ਾਹ ਬਹਾਦੁਰ ਸ਼ਾਹ ਵੀ ਸੀ । ਗੁਰੂ ਸਾਹਿਬ ਇੱਥੇ ਆਗਰਾ, ਚਿੱਤੌਰਗੜ੍ਹ ਅਤੇ ਉੱਜੈਨ ਹੁੰਦੇ ਹੋਏ ਪਹੁੰਚੇ ਸਨ। ਉਨ੍ਹਾਂ ਦਿਨਾਂ ਵਿੱਚ ਇੱਕ ਬੁਜ਼ੁਰਗ ਸਾਧੂ ਜੀਵਨ ਦਾਸ ਇੱਥੇ ਤਾਪਤੀ ਨਦੀ ਦੇ ਕੰਢੇ ਵਸਦਾ ਸੀ । ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਸਾਮ ਗਏ ਸਨ, ਉਹ ਗੁਰੂ ਸਾਹਿਬ ਦੇ ਨਾਲ ਸਨ । ਜਦੋਂ ਉਨ੍ਹਾਂ ਨੂੰ ਕਿਸੇ ਨੇ ਸਾਧੂ ਨੂੰ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਮ ਦਾ ਇੱਕ ਮਹਾਂਪੁਰਖ ਆਇਆ ਹੈ, ਤਾਂ ਉਨ੍ਹਾਂ ਨੇ ਨਾਂ ਸੁਣਦਿਆਂ ਨੰਗੇ ਪੈਰ ਦੌੜ ਲਏ । ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਉਸ ਦਾ ਚੇਲਾ ਆ ਰਿਹਾ ਹੈ, ਤਾਂ ਉਹ ਵੀ ਆਪਣੀ ਗੱਦੀ ਤੋਂ ਖੜ੍ਹੇ ਹੋ ਗਏ । ਜੋਗੀ ਆਇਆ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ । ਗੁਰੂ ਸਾਹਿਬ ਉਸ ਨੂੰ ਦੀਵਾਨ ਵਿੱਚ ਲੈਕੇ ਗਏ । ਬੁਰਹਾਨਪੁਰ ਦੀ ਸੰਗਤ ਨੇ ਇਹ ਦੇਖਕੇ ਬੜੀ ਹੈਰਾਨੀ ਮਹਿਸੂਸ ਕੀਤੀ । ਉਨ੍ਹਾਂ ਨੇ ਸੋਚਿਆ ਕਿ ਇਹ (ਗੁਰੂ ਸਾਹਿਬ) ਸ਼ਾਇਦ ਕੋਈ ਮਹਾਂਪੁਰਖ ਹੈ, ਇਸ ਲਈ ਲੋਕ ਇਸਦੇ ਦਰਸ਼ਨਾਂ ਲਈ ਆ ਰਹੇ ਹਨ । ਗੁਰੂ ਸਾਹਿਬ ਨੇ ਜੋਗੀ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰ ਦਿੱਤਾ । ਗੁਰੂ ਸਾਹਿਬ ਇੱਥੇ ਕੁਝ ਸਮਾਂ ਰੁਕੇ ਸਨ । ਇੱਥੇ ਤੋਂ ਬਾਦਸ਼ਾਹ ਨਾਗਪੁਰ ਚਲਿਆ ਗਿਆ। ਅਤੇ ਗੁਰੂ ਸਾਹਿਬ ਨੰਦੇੜ ਸਾਹਿਬ ਵੱਲ ਤੁਰ ਪਏ । ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੁਜ਼ੁਰਗ ਸਰੂਪ ਵੀ ਸੰਭਾਲ ਕੇ ਰੱਖਿਆ ਗਿਆ ਹੈ ਜਿਸ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਹਰ ਹੈ । ਸੰਗਤ ਸੰਗਰਾਂਦ ਦੇ ਦਿਨ ਅਤੇ ਗੁਰਪੁਰਬ ਦੇ ਦਿਨ ਬੀੜ ਸਾਹਿਬ ਦੇ ਦਰਸ਼ਨ ਕਰ ਸਕਦੀ ਹੈ।
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਬੜੀ ਸੰਗਤ ਪਾਤਸ਼ਾਹੀ ਦਸਵੀਂ ਸਾਹਿਬ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਬੁਰਹਾਨਪੁਰ
ਜ਼ਿਲ੍ਹਾ :- ਬੁਰਹਾਨਪੁਰ
ਰਾਜ :- ਮਧ ਪ੍ਰਦੇਸ਼
India
ਫੋਨ ਨੰਬਰ :- |
|
|
|
|
|
|