ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ, ਬਿਦਰ ਜ਼ਿਲੇ ਦੇ ਜਨਵਾੜਾ ਪਿੰਡ ਵਿਚ ਸਥਿਤ ਹੈ | ਮਾਤਾ ਭਾਗੋ ਜੀ, ਜਿਨਾਂ ਨੂੰ ’ਟੁੱਟੀ ਗੰਢਨ’ ਦਾ ਵਰ ਪ੍ਰਾਪਤ ਹੈ, ਉਹ ਹਨ ਜਿਨਾ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ, ਭੁੱਖ ਅਤੇ ਲੜਾਈ ਹੱਥੋਂ ਤੰਗ ਆਏ ਸਿੰਘ, ਜੋ ਦਸਮ ਪਿਤਾ ਜੀ ਨੂੰ ਬੇਦਾਵਾ ਲਿਖਕੇ ਦੇ ਆਏ ਸਨ, ਬੇਦਾਵਾ ਫੜਵਾ ਕੇ ਭਾਈ ਮਹਾਂ ਸਿੰਘ ਜੀ ਨੂੰ ’ਮੁਕਤੇ’ ਦਾ ਵਰ ਦਿਵਾਇਆ ਸੀ। ਉਨਾ ਦੇ ਨਾਲ ਸਾਰੇ ਜਥੇ ਦੇ ੪੦ ਸਿੰਘਾਂ ਨੂੰ ’ਮੁਕਤੇ’ ਦੀ ਪਦਵੀ ਪ੍ਰਾਪਤ ਹੋਈ ਅਤੇ ਅਰਦਾਸ ਵਿਚ ੪੦ ਮੁਕਤਿਆਂ ਨੂੰ ਵੀ ਨਿਵਾਜਿਆ ਜਾਂਦਾ ਹੇ। ਇਸ ਉੱਚ ਪਦਵੀ ਤੇ ਪੁਚਾਉਣ ਦਾ ਸਿਹਰਾ ਮਾਤਾ ਜੀ ਸਿਰ ਹੀ ਹੈ ਜਿਨਾਂ ਨੇ ਮੁਕਤਸਰ ਵਿਖੇ ਬੇਮੁੱਖ ਹੋਏ ਸਿੰਘਾਂ ਨੂੰ ਗੁਰੂ ਜੀ ਨਾਲ ਮੁੜ ਗੰਡਨ ਦਾ ਮਹਾਨ ਕੰਮ ਕੀਤਾ।
ਮਾਤਾ ਭਾਗੋ ਜੀ ਜਨਵਾੜਾ ਕਿਸ ਤਰਾਂ ਪੁੱਜੇ?
ਇਹ ਬਿਰਤਾਂਤ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਿਛੋਂ ਦਾ ਹੈ। ਹਕੂਮਤ ਨੇ ਰੁਸਤਮ ਰਾਉ ਅਤੇ ਬਾਲ ਜੀ ਰੌ ਨੂੰ, ਜੋ ਜਨਵਾੜਾ ਦੇ ਰਾਉ (ਰਜਵਾੜੇ) ਸਨ, ਪੂਨੇ ਦੇ ਨੇੜੇ ਸਤਾਰਾ ਕਿਲੇ ਵਿਚ ਬੰਦੀ ਬਣਾ ਰਖਿਆ ਸੀ। ਹਰ ਰੋਜ ਦੀ ਅਰਦਾਸ ਵਿਚ ਇਹ ਦੋਵੇਂ ਮਹਾਰਾਜ ਅੱਗੇ ਆਪਣੀ ਰਿਹਾਈ ਦੀ ਅਰਜੋਈ ਕਰਦੇ। ਤਾਂ ਮਹਾਰਾਜ ਜੀ ਨੇ ਪ੍ਰਗਟ ਹੋ ਕੇ ਇਨਾਂ ਨੂੰ ਆਜਾਦ ਕੀਤਾ ਅਤੇ ਹੁਕਮ ਦਿੱਤਾ ਕਿ ਨਾਂਦੇੜ ਜਾ ਕੇ ਇਹ ਬੰਦੀ-ਛੋੜ ਵਾਲੀ ਘਟਨਾ ਦਾ ਬਿਰਤਾਂਤ ਸੰਗਤਾਂ ਨੂੰ ਸੁਣਾਉ ਤਾਂ ਜੋ ਸੰਗਤਾਂ ਜਾਣ ਸਕਣ ਕਿ ਸਤਿਗੁਰੂ ਹਾਜਰ-ਨਾਜਰ ਹਨ । ਇਸ ਹੁਕਮ ਅਨੁਸਾਰ, ਰੁਸਤਮ ਰਾਉ ਤੇ ਬਾਲਾ ਰਾਉ ਕੁਝ ਚਿਰ ਨਾਂਦੇੜ ਵਿਖੇ ਹੀ ਰਹੇ ਅਤੇ ਕੀਰਤਨ ਦਰਬਾਰ ਦਾ ਆਨੰਦ ਮਾਣਦੇ ਰਹੇ। ਫਿਰ ਉਹਨਾਂ ਨੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਹਕੂਮਤ ਤੋਂ ਡਰਦਿਆਂ ਜਥੇਦਾਰ ਸੰਗਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਹਿਫਾਜਤ ਵਾਸਤੇ ਉਹਨਾਂ ਨਾਲ ਕੁਝ ਸਿੰਘ ਰਵਾਨਾ ਕੀਤੇ ਜਾਣ। ਬੇਨਤੀ ਨੂੰ ਪ੍ਰਵਾਨ ਕਰਦਿਆਂ, ਜਥੇਦਾਰ ਜੀ ਨੇ ਸੰਗਤ ਵਿਚ ਸਿੰਘਾਂ ਨੂੰ ਸੰਬੋਧਤ ਕੀਤਾ ਪਰ ਕੋਈ ਵੀ ਸਿੰਘ ਦਸਮ ਪਿਤਾ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਥਾਨ ਨੂੰ ਛੱਡਣ ਵਾਸਤੇ ਰਾਜੀ ਨਹੀ ਸੀ। ਇਹ ਦੇਖ ਕੇ ਮਾਤਾ ਭਾਗੋ ਜੀ ਨੇ ਸੰਗਤ ਵਿਚ ਖ੍ੜੇ ਹੋ ਕਿ ਕਿਹਾ, ਉਹ ਇਸ ਸੇਵਾ ਵਾਸਤੇ ਤਿਆਰ ਹਨ। ਇਸ ਪ੍ਰਕਾਰ ਮਾਤਾ ਭਾਗੋ ਜੀ ਰੁਸਤਮ ਰਾਉ ਅਤੇ ਬਾਲਾ ਰਾਉ; ਜਨਵਾੜੇ (ਬਿਦਰ) ਆਏ ਅਤੇ ਉਹਨਾਂ ਦੀ ਗੜ੍ਹੀ ਵਿਖੇ ਹੀ ਰਹਿੰਦੇ ਰਹੇ। ਜਨਵਾੜਾ ਰਹਿੰਦੇ ਹੋਏ ਮਾਤਾ ਭਾਗੋ ਜੀ ਪ੍ਰਤੀ ਦਿਨ ਗੁਰਦੁਆਰਾ ਸ਼੍ਰੀ ਨਾਨਕ ਝੀਰਾ ਸਾਹਿਬ ਆ ਕੇ ਇਸ਼ਨਾਨ ਕਰਿਆ ਕਰਦੇ ਅਤੇ ਆਪਣਾ ਨਿਤਨੇਮ ਵੀ ਝੀਰਾ ਸਾਹਿਬ ਹੀ ਕਰਦੇ। ਨਾਲ-ਨਾਲ ਸਿੱਖੀ ਪ੍ਰਚਾਰ ਕਰਦੇ ਹੋਏ, ਮਾਤਾ ਭਾਗੋ ਜੀ ਵਾਪਸ ਗੜ੍ਹੀ ਚਲੇ ਜਾਂਦੇ। ਇਸੇ ਤਰ੍ਹਾਂ ਸਿੱਖੀ ਪ੍ਰਚਾਰ ਕਰਦੇ-ਕਰਦੇ ਮਾਤਾ ਭਾਗੋ ਜੀ ਕੁਝ ਸਮੇਂ ਪਿਛੋਂ ਜਨਵਾੜਾ ਦੀ ਗੜ੍ਹੀ ਰੁਸਤਮ ਰਾਉ ਦੇ ਗ੍ਰਹਿ ਵਿਖੇ ਗੁਰਪੁਰੀ ਸਿਧਾਰ ਗਏ। ਉਨ੍ਹਾਂ ਦੀ ਯਾਦ ਵਿਚ, ਪਿੰਡ ਜਨਵਾੜਾ (ਬਿਦਰ) ਵਿਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੇ।
ਤ੍ਸਵੀਰਾਂ ਲਈਆਂ ਗਈਆਂ:-੧੫ ਦਿੰਸਬਰ, ੨੦੦੯ |
|
|
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ, ਜਨਵਾੜਾ
ਕਿਸ ਨਾਲ ਸਬੰਧਤ ਹੈ
:- ਮਾਤਾ ਭਾਗ ਕੌਰ ਜੀ (ਮਾਈ ਭਾਗੋ ਜੀ)
ਪਤਾ:- ਪਿੰਡ :- ਜਨਵਾੜਾ ਬਿਦਰ-ਦੇਗ੍ਲੁਰ ਰੋਡ ਜਿਲਾ :- ਬਿਦਰ ਰਾਜ :- ਕਰਨਾਟਕਾ
ਫੋਨ ਨੰਬਰ:- |
|
|
|
|
|
|