ਗੁਰਦੁਆਰਾ ਸ਼੍ਰੀ ਕਪਾਲ ਮੋਚਨ ਸਾਹਿਬ ਜ਼ਿਲਾ ਯਮੁਨਾ ਨਗਰ ਦੇ ਪਿੰਡ ਬਿਲਾਸਪੁਰ ਵਿਚ ਸਥਿਤ ਹੈ | ਇਹ ਪਿੰਡ ਕਪਾਲ ਮੋਚਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ |
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਦੇ ਹੋਏ ਹਰਿਦੁਆਰ ਤੋਂ ਸਹਾਰਨਪੁਰ ਹੁੰਦੇ ਹੋਏ, ਸੰਮਤ ੧੫੮੪ ਬਿਕਰਮੀ ਨੂੰ ਕੱਤਕ ਦੀ ਪੂਰਨਮਾਸੀ ਨੂੰ ਇਸ ਸਥਾਨ ਤੇ ਪੁੱਜੇ । ਗੁਰੂ ਸਾਹਿਬ ਦੇ ਪੜਾਅ ਦੇ ਦੋਰਾਨ ਇਕ ਸੇਠ ਨੇ ਸਮੂਹ ਸਾਧੂ ਸੰਤਾਂ ਨੂੰ ਭੋਜਨ ਕਰਵਾਇਆ ਜਦੋਂ ਪੰਗਤਾਂ ਲੱਗ ਗਈਆਂ ਤਾਂ ਉਸ ਸੇਠ ਦੇ ਘਰ ਬੱਚੇ ਨੇ ਜਨਮ ਲਿਆ ਤਾਂ ਸਾਰੇ ਪੰਗਤਾਂ ਸਾਧੂ ਸੰਤਾਂ ਨੇ ਸੂਤਕ ਕਰਕੇ ਭੋਜਨ ਛੱਡ ਦਿੱਤਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ:-
ਸਲੋਕ ਮਹਲਾ ੧ ।।
ਜੇ ਕਰ ਸੂਤਕ ਮੰਨੀਐ ਸਭ ਤੋਂ ਸੂਤਕ ਹੋਇ । ਗੋਹੇ ਅਤੇ ਲੱਕੜੀ ਅੰਦਰਿ ਕੀੜਾ ਹੋਇ ।।
ਜੈਤੇ ਦਾਣੇ ਅੰਨ ਕੇ ਜੀਆ ਬਾਝੁ ਨਾ ਕੋਇ । ਪਹਿਲਾ ਪਾਣੀ ਜੀਵ ਹੈ ਜਿਤੁ ਹਰਿਆ ਸਭ ਕੋਇ ।।
ਸੁਤਕ ਕਿਉ ਕਰਿ ਰਖੀਐ ਸੁਤਕ ਪਵੈ ਰਸੋਇ । ਨਾਨਕ ਸੁਤਕ ਏਵ ਨ ਉਤਰੈ ਗਿਆਨ ਉਤਾਰੇ ਧੋਇ ।।੧।।
ਇਹ ਸ਼ਬਦ ਸੁਣ ਕੇ ਸਾਧੂ ਸੰਤ ਤੇ ਪੰਡਤ ਗੁਰੂ ਸਾਹਿਬ ਦੇ ਚਰਨੀ ਪੈ ਗਏ ਅਤੇ ਗੁਰੂ ਜੀ ਦੇ ਸਿੱਖ ਬਣ ਗਏ ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਮਤ-੧੭੪੬ ਵਿਚ ਭੰਗਾਣੀ ਦੇ ਯੁੱਧ ਜਿੱਤਣ ਤੋਂ ਉਪਰੰਤ ਇਸ ਅਸਥਾਨ ਤੇ ਪੁੱਜੇ ਅਤੇ ੫੨ ਦਿਨ ਵਿਸ਼ਰਾਮ ਕੀਤਾ ਜਿਹੜੇ ਲੋਕਾਂ ਸਰੋਵਰਾਂ ਦੀ ਬੇਅਦਬੀ ਕਰਦੇ ਸਨ ਗੁਰੂ ਸਾਹਿਬ ਨੇ ਹੁਕਮ ਕੀਤਾ ਉਹਨਾਂ ਦੀਆਂ ਪੱਗਾਂ ਉਤਰਵਾਈਆਂ ਤੇ ਨਵੀਆਂ ਕਰਕੇ ਸਿੰਘਾ ਨੂੰ ਸਿਰਪਾਓ ਬਖਸ਼ਿਸ ਕੀਤੇ। ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਡਤਾਂ ਨੂੰ ਹੁਕਮਨਾਮਾ ਬਖਸ਼ਿਸ ਕੀਤਾ ਜੋ ਹੁਣ ਤੀਕ ਪੰਡਤਾਂ ਕੋਲ ਮੋਜੂਦ ਹੈ।
ਤ੍ਸਵੀਰਾਂ ਲਈਆਂ ਗਈਆਂ ;- ੭ ਮਈ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਕਪਾਲ ਮੋਚਨ ਸਾਹਿਬ, ਕਪਾਲ ਮੋਚਨ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਪਿੰਡ :- ਕਪਾਲ ਮੋਚਨ
ਜ਼ਿਲਾ : ਯ੍ਮੁਨਾ ਨਗਰ
ਰਾਜ :- ਹਰਿਆਣਾ
ਫੋਨ ਨੰਬਰ:-੦੦੯੧-੦੦੯੧-੧੭੩੫-੨੭੩੧੧੩ | |
|
|
|
|
|