ਗੁਰਦੁਆਰਾ ਸ਼੍ਰੀ ਜਨਮ ਅਸਥਾਨ ਪੀਰ ਬੁਧੂ ਸ਼ਾਹ ਜੀ ਜ਼ਿਲਾ ਯਮੁਨਾ ਨਗਰ ਦੇ ਪਿੰਡ ਸਿਦੋੜਾ ਵਿਚ ਸਥਿਤ ਹੈ | ਪੀਰ ਬੁਧੂ ਸ਼ਾਹ ਜੀ ਦਾ ਜਨਮ ਸ਼ਯਦ ਗੁਲਾਮ ਸ਼ਾਹ ਦੇ ਘਰ ੧੩ ਜੂਨ ੧੬੪੭ ਈ. ਨੂੰ ਹੋਇਆ ਜੋ ਕਿ ਬਾਦ ਵਿਚ ਪੀਰ ਬੁਧੂ ਸ਼ਾਹ ਕਰਕੇ ਮਸ਼ਹੂਰ ਹੋਇਆ ਪੀਰ ਭਿਖਣ ਸ਼ਾਹ ਦੀ ਸੰਗਤ ਕਰਕੇ ਆਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਦਾਲੂ ਬਣੇ । ਆਪ ਜੀ ਦਾ ਵਿਆਹ ੧੭ ਸਾਲ ਦੀ ਉਮਰ ਵਿਚ ਬੀਬੀ ਨਗੀਹਾਂ ਨਾਲ ੧੬੬੪ ਈ. ਵਿਚ ਹੋਇਆ । ੧੬੮੭ ਵਿਚ ਭੰਗਾਣੀ ਦਾ ਯੁੱਧ ਹੋਇਆ ਆਪ ਜੀ ਆਪਨੇ ਦੇ ਭਰਾ ਚਾਰ ਬੇਟੇ ਅਤੇ ੭੦੦ ਮਰੀਦਾਂ ਨਾਲ ਜੰਗ ਵਿਚ ਸ਼ਾਮਲ ਹੋਏ ਆਪ ਜੀ ਦੇ ੨ ਬੇਟੇ ਇਕ ਭਰਾ ਅਤੇ ੫੦੦ ਦੇ ਕਰੀਬ ਮੁਰੀਦ ਸ਼ਹਾਦਤ ਪਾ ਗਏ "ਜਿਤ ਸਤਿਗੁਰਾਂ ਦੀ ਹੋਈ" ਜਦੋਂ ਪੀਰ ਜੀ ਗੁਰੂ ਸਾਹਿਬ ਪਾਸ ਵਿਦਾ ਲੈਣ ਲਈ ਪਹੁੰਚੇ । ਉਸ ਵਕਤ ਗੁਰੂ ਜੀ ਕੇਸ਼ਾਂ ਵਿਚ ਕੰਘਾ ਕਰ ਰਹੇ ਸਨ । ਪੀਰ ਜੀ ਦੀ ਮੰਗ ਤੇ ਸਤਿਗੁਰੂ ਨੇ ਕੰਘਾ ਪਵਿੱਤਰ ਕੇਸਾਂ ਸਮੇਤ ਇਕ ਕਟਾਰ ਤੇ ਸਿਰੋ ਪਾਓ ਪੀਰ ਜੀ ਨੂੰ ਬਖਸ਼ਿਸ ਕੀਤਾ । ਗੁਰੂ ਸਾਹਿਬ ਦਾ ਸਾਥ ਦੇਣ ਕਰਕੇ ੨੧ ਮਾਰਚ ੧੭੦੪ ਈ. ਨੂੰ ਉਸਮਾਨ ਖਾਨ ਨੇ ਤਸੀਏ ਦੇ ਕੇ ਪੀਰ ਜੀ ਨੂੰ ਸ਼ਹੀਦ ਕਰ ਦਿੱਤਾ । ਹਰ ਸਾਲ ੨੧ ਮਾਰਚ ਨੂੰ ਪੀਰ ਜੀ ਦੀ ਬਰਸੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਵਾਰ ਇਸ ਅਸਥਾਨ ਤੇ ਆਪਨੇ ਪਵਿੱਤਰ ਚਰਨ ਪਾਣ ਦੀ ਕਿਰਪਾਲਤਾ ਕੀਤੀ ।
ਤ੍ਸਵੀਰਾਂ ਲਈਆਂ ਗਈਆਂ ;- ੭ ਮਈ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਜਨਮ ਅਸਥਾਨ ਪੀਰ ਬੁਧੂ ਸ਼ਾਹ ਜੀ ਸਾਹਿਬ, ਸਿਧੋੜਾ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪੀਰ ਬੁੱਧੂ ਸ਼ਾਹ ਜੀ
ਪਤਾ
:- ਪਿੰਡ ਸਿਧੋੜਾ
ਜ਼ਿਲਾ : ਯ੍ਮੁਨਾ ਨਗਰ
ਰਾਜ ਹਰਿਆਣਾ
ਫੋਨ ਨੰਬਰ:-੦੦੯੧- |
|
|
|
|
|
|