ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਚਿੱਲਾ ਸਾਹਿਬ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਨੋਹਰੀਆ ਬਜਾਰ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਆਏ ਅਤੇ ਕੁਝ ਸਮਾਂ ਅਰਾਮ ਕੀਤਾ | ਉਹਨਾਂ ਦਿਨਾ ਵਿਚ ਇਥੇ ਮੁਸਲਮਾਨ ਫ਼ਕੀਰਾਂ ਦਾ ਮੇਲਾ ਲਗਦਾ ਸੀ | ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਸਨ | ਗੁਰੂ ਸਾਹਿਬ ਦੇ ਕਪੜੇ ਆਮ ਨਾਲੋ ਥੋੜੇ ਵਖ ਸਨ | ਜਦੋਂ ਲੋਕਾ ਨੇ ਗੁਰੂ ਸਹੈਬ ਦਾ ਪਹਿਰਾਵਾ ਦੇਖਿਆ ਜੋ ਕੇ ਨਾ ਤਾ ਹਿੰਦੂਆਂ ਵਾਲਾ ਸੀ ਤੇ ਨਾਂ ਹੀ ਮੁਸਲਮਾਨਾਂ ਵਾਲਾ ਤਾਂ ਲੋਕ ਗੁਰੂ ਸਾਹਿਬ ਦੇ ਨੇੜੇ ਜੁੜਨਾ ਸ਼ੁਰੂ ਹੋ ਗਏ | ਗੁਰੂ ਸਾਹਿਬ ਨੇ ਬਾਣੀ ਗਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਸੁਣ ਕੇ ਹੋਰ ਲੋਕ ਵੀ ਆਉਣਾ ਸ਼ੁਰੂ ਹੋ ਗਏ | ਇਹ ਦੇਖਕੇ ਫ਼ਕੀਰਾਂ ਨੇ ਅਪਣੀਆ ਕਰਾਮਾਤਾਂ ਦਿਖਾਉਣੀਆ ਸ਼ੁਰੂ ਕਰ ਦਿਤੀਆਂ | ਉਹਨਾਂ ਦੀ ਗੁਰੂ ਸਾਹਿਬ ਨਾਲ ਬਹੁਤ ਵਾਰਤਾਲਾਪ ਹੋਈ | ਪੀਰ ਨੇ ਕਿਹਾ ਕੇ ਉਹ ਆਸਮਾਨ ਵਿਚੋਂ ਦੀ ਦੋ ਘੋੜੇ ਬੁਲਾਉਣਗੇ ਅਤੇ ਇਥੇ ਥੋੜੀ ਦੇਰ ਰੁਕ ਕੇ ਉਹ ਵਾਪਿਸ ਚਲੇ ਜਾਣਗੇ | ਗੁਰੂ ਸਾਹਿਬ ਨੇ ਪੰਜ ਵਾਰ "ਸਤਿ ਕਰਤਾਰ" ਕਿਹਾ ਅਤੇ ਘੋੜਿਆਂ ਦੀ ਉਡੀਕ ਕਰਨ ਲਗੇ | ਪਰ ਘੋੜੇ ਨਾ ਆਏ | ਪੀਰ ਇਹ ਦੇਖ ਕੇ ਬਹੁਤ ਹੈਰਾਨ ਹੋਏ, ਪੀਰ ਨੂੰ ਅਪਣੇ ਗਿਆਨ ਤੇ ਬਹੁਤ ਮਾਣ ਸੀ | ਫ਼ੇਰ ਪੀਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਦੋਵੇਂ ਇਕ ਝੁੱਗੀ ਵਿਚ ੪੦ ਦਿਨ ਤਪ ਕਰਨਗੇ ਅਤੇ ਹਰ ਰੋਜ ਸਿਰਫ਼ ਇਕ ਅਨਾਜ਼ ਦਾ ਦਾਣਾ ਅਤੇ ਪਾਣੀ ਦਾ ਗਿਲਾਸ ਪਾਣੀ ਹੀ ਪੀਣਗੇ | ਗੁਰੂ ਸਾਹਿਬ ਨੇ ਸਵਿਕਾਰ ਕਰ ਲਿਆ ਅਤੇ ਉਹ ਝੁੱਗੀ ਵਿਚ ਬੈਠ ਗਏ | ਗੁਰੂ ਸਾਹਿਬ ਨੇ ਨਾ ਹੀ ਪਾਣੀ ਪੀਤਾ ਨਾ ਹੀ ਅਨਾਜ਼ ਦਾ ਦਾਣਾ ਖਾਦਾ ਅਤੇ ਦੁਸਰੀ ਤਰਫ਼ ਪੀਰ ਜਾਅਦਾ ਦਿਨ ਝੁੱਗੀ ਵਿਚ ਨਾ ਬੈਠ ਸਕਿਆ | ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਪੁਛਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਅਤੇ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਏ |

ਤਸਵੀਰਾਂ ਲਈਆਂ ਗਈਆਂ :- ੧੭ ਮਾਰਚ, ੨੦੧੩
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚਿੱਲਾ ਸਾਹਿਬ, ਸਿਰਸਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ:-
    ਨੋਹਰੀਆ ਬਜਾਰ
    ਜ਼ਿੱਲਾ :- ਸਿਰਸਾ
    ਰਾਜ :- ਹਰਿਆਣਾ
    ਫ਼ੋਨ ਨੰਬਰ :-
     

     
     
    ItihaasakGurudwaras.com