ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲਾ ਪੰਚਕੁਲਾ ਦੇ ਪਿੰਡ ਰਾਏਪੁਰਰਾਣੀ ਵਿਚ ਸਥਿਤ ਹੈ | ਇਹ ਇਕ ਛੋਟਾ ਜਿਹਾ ਕਸਬਾ ਪੰਚਕੁਲਾ ਨਾਰਾਇਣਗੜ ਸੜਕ ਤੇ ਸਥਿਤ ਹੈ | ਇਹ ਸਥਾਨ ਰਾਇਪੁਰ ਰਾਣੀ ਦੇ ਪੁਰਾਨੇ ਕਿਲੇ ਵਿਚ ਸਥਿਤ ਹੈ | ਰਾਏਪੁਰ ਦੀ ਰਾਣੀ ਇਥੇ ਸਾਧਨਾ ਕਰਿਆ ਕਰਦੀ ਸੀ ਉਸ ਦੀ ਇਛਾ ਨੂੰ ਪੁਰੀ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਗੁਰੂ ਸਾਹਿਬ ਪਾਉਂਟਾ ਸਾਹਿਬ ਤੋਂ ਚਲਕੇ ਇਥੀ ਆਏ ਜਦ ਗੁਰੂ ਸਾਹਿਬ ਆਏ ਤਾਂ ਸਿਪਾਹੀਆਂ ਨੇ ਕਿਲੇ ਦਾ ਦਰਵਾਜਾ ਨਾ ਖੋਲਿਆ | ਉਹ ਗੁਰੂ ਸਾਹਿਬ ਦੇ ਨਾਲ ਫ਼ੋਜ ਦੇਖਕੇ ਘਬਰਾ ਗਏ | ਜਦ ਦੁਸਰੇ ਦਿਨ ਰਾਣੀ ਨੂੰ ਪਤਾ ਲਗਿਆ ਤਾਂ ਉਹ ਲੰਗਰ ਤਿਆਰ ਕਰਕੇ ਗੁਰੂ ਸਾਹਿਬ ਕੋਲ ਲੈਕੇ ਗਈ ਅਤੇ ਗੁਰੂ ਸਾਹਿਬ ਨੂੰ ਕਿਲੇ ਵਿਚ ਆਉਣ ਦੀ ਬੇਨਤੀ ਕੀਤੀ | ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਕੇ ਰਾਣੀ ਦਿ ਬੇਨਤੀ ਮਨਕੇ ਗੁਰੂ ਸਾਹਿਬ ਇਥੇ ਕਿਲੇ ਦੇ ਅੰਦਰ ਆਏ ਅਤੇ ਕੁਝ ਦਿਨ ਇਥੇ ਰੁਕੇ ਅਤੇ ਰਾਣੀ ਨੂੰ ਆਸ਼ਿਰਵਾਦ ਦਿੱਤਾ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਰਾਏਪੁਰਰਾਣੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਕਿਲਾ ਰਾਏਪੁਰ ਰਾਣੀ
    ਜ਼ਿਲਾ :- ਪੰਚਕੁਲਾ
    ਰਾਜ :- ਹਰਿਆਣਾ
     

     
     
    ItihaasakGurudwaras.com