ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਹਰਿਆਣਾ ਦੇ ਜ਼ਿਲਾ ਪੰਚਕੁਲਾ ਦੇ ਵਿਚ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਪਣੀ ਫ਼ੋਜ ਦੇ ਨਾਲ ਆਏ | ਗੁਰੂ ਸਾਹਿਬ ਪਾਉਂਟਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ | ਇਥੇ ਗੁਰੂ ਸਾਹਿਬ ਜ਼ਿਰਕਪੁਰ ਤੋਂ ਆਏ ਜਿਥੇ ਹੁਣ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਸਥਿਤ ਹੈ | ਇਥੇ ਗੁਰੂ ਸਾਹਿਬ ਕੁਝ ਦਿਨ ਰੁਕੇ | ਇਥੇ ਲੁਬਾਣਾ ਜਾਤੀ ਨਾਲ ਸਬੰਧ ਰਖਣ ਵਾਲ ਏਕ ਵਿਆਕਤੀ ਸੀ ਜਿਸ ਦਾ ਨਾਮ ਨਾਡੂ ਸ਼ਾਹ ਸੀ | ਉਸਨੇ ਗੁਰੂ ਸਾਹਿਬ ਦੀ ਅਤੇ ਗੁਰੂ ਸਾਹਿਬ ਦੀ ਫ਼ੋਜ ਦੀ ਬਹੁਤ ਸੇਵਾ ਕਿਤੀ, ਗੁਰੂ ਸਾਹਿਬ ਨੇ ਉਸਨੂੰ ਵਰ ਦਿਤਾ ਕੇ ਇਹ ਸਥਾਨ ਤੇਰੇ ਨਾਮ ਨਾਲ ਪ੍ਰਸਿਧ ਹੋਉਗਾ ਅਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੁਰੀਆਂ ਹੋਣਗੀਆਂ |

ਤਸਵੀਰਾਂ ਲਈਆਂ ਗਈਆਂ ;- ੫ ਨਵੰਬਰ, ੨੦੦੬
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਨਾਡਾ ਸਾਹਿਬ, ਪੰਚਕੁਲਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪੰਚਕੁਲਾ-ਬਰਵਾਲਾ ਰੋਡ
    ਜ਼ਿਲਾ :- ਪੰਚਕੁਲਾ
    ਰਾਜ ਹਰਿਆਣਾ
    ਫ਼ੋਨ ਨੰਬਰ ;-੨੫੬੪੩੮੧, ੨੫੮੩੬੯੯
     

     
     
    ItihaasakGurudwaras.com