ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਪੰਚਕੁਲਾ ਦੇ ਸ਼ਹਿਰ ਪਿੰਜੋਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਚੰਡੀਗੜ ਸ਼ਿਮਲਾ ਸੜਕ ਦੇ ਉਤੇ ਸਥਿਤ ਹੈ | ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ੧, ਤੀਜੀ ਉਦਾਸੀ ਦੋਰਾਨ ਪਹਿਲਾਂ ਕਾਲਕਾ ਆਏ ਅਤੇ ਫਿਰ ਪਿੰਜੋਰ । ਇਥੇ ਸਾਰਾ ਜੰਗਲ ਹੁੰਦਾ ਸੀ ਅਤੇ ਧਾਰਾ ਛੇਤੱਰ ਉੱਤੇ ਬੈਠੇ ਸੰਤ ਹਠ ਜੋਗ ਕਰ ਰਹੇ ਸਨ । ਉਹਨਾ ਸੰਤਾਂ ਨੂੰ ਉਪਦੇਸ਼ ਦੇਣ ਲਈ ਸ਼੍ਰੀ ਆਸਾ ਦੀ ਵਾਰ ਦਾ ਇਹ ਸਲੋਕ "ਲਿਖ-ਲਿਖ ਪੜਿਆ, ਤੋਤਾ ਕੜਿਆ" ਇਥੇ ਹੀ ਉਚਾਰਿਆ ਸੀ । ਅਤੇ ਟੁੰਡੇ ਰਾਜੇ ਨੂੰ ਗੁਰੂ ਸਾਹਿਬ ਨੇ ਪਵਿੱਤਰ ਜਲ ਨਾਲ ਹੱਥ ਵੀ ਇਥੇ ਹੀ ਬਕਸ਼ੇ ਸਨ । ਉਹ ਬਾਉਲੀ ਸਾਹਿਬ ਇਥੇ ਮੌਜੂਦ ਹੈ ।

ਤ੍ਸਵੀਰਾਂ ਲਈਆਂ ਗਈਆਂ ;- ੨੩ ਸ੍ਪ੍ਤੰਬਰ, ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਪਿੰਜੋਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ:-
    ਪਿੰਜੋਰ
    ਜ਼ਿਲਾ :- ਪੰਚ੍ਕੁਲਾ
    ਰਾਜ ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com