ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ ਕੁਰੂਕਸ਼ੇਤਰ ਸ਼ਹਿਰ ਵਿਚ ਸਥਿਤ ਹੈ | ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਦੌਰਾਨ ਵਿਸਾਖੀ ਦੀ ਅਮਾਵਸ ਸੂਰਜ ਗ੍ਰਹਿਣ ਦੇ ਸਮੇਂ ਕੁਰੂਕਸ਼ੇਤਰ ਪਧਾਰੇ । ਵੱਡੇ ਤਲਾਬ ਦੇ ਕਿਨਾਰੇ ਆਪ ਨੇ ਡੇਰਾ ਲਗਾਇਆ। ਤੇ ਹਿੰਦੂ ਜਗਤ ਦੇ ਪ੍ਰਸਿੱਧ ਨਿਯਮ (ਸੂਰਜ ਗ੍ਰਹਿਣ ਦੇ ਸਮੇਂ ਅੱਗ ਦਾ ਬਾਲਣ) ਦਾ ਉਲੰਘਣ ਕਰਕੇ ਪ੍ਰਣ ਤੋੜਨ ਹਿੱਤ ਗੁਰੂ ਦਾ ਲੰਗਰ ਚਾਲੂ ਕੀਤਾ । ਮਹਾਰਾਜੇ ਦਾ ਭੇਟ ਕੀਤਾ ਹੋਇਆ ਮਿਰਗ ਦਾ ਮਾਸ ਇਕ ਦੇਗ ਵਿੱਚ ਰਿੱਨਿਆ । ਪਰ ਪੰਗਤ ਸਮੇਂ ਖੀਰ ਦਾ ਪ੍ਰਸਾਦਿ ਛਕਾ ਕੇ ਮਾਸ ਖਾਣ ਜਾਂ ਨਾ ਖਾਣ ਨੂੰ ਮੂਰਖਾਂ ਦੀ ਬਹਿਸ ਸਾਬਿਤ ਕੀਤਾ । ਇਸੇ ਹੀ ਸਮੇਂ ਇਕ ਪੰਡਤ ਨਾਨੂੰ ਹਾਜਰ ਹੋਇਆ, ਅਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਬਿਬੇਕ ਬੁੱਧੀ ਦਾ ਮਾਲਕ ਬਣਿਆ ਅਤੇ ਵੇਦ ਵਿਆਸ ਦੇ ਭਵਿੱਖ ਵਾਕ "ਕਲਜੁੱਗ ਬੇਦੀ ਬਮੇਰ ਨਾਨਕ" ਦੇ ਅਨੁਸਾਰ ਆਪ ਨੂੰ ਕਲਯੁੱਗ ਦਾ ਅਵਤਾਰ ਪ੍ਰਗਟ ਕੀਤਾ ।

ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸਿਧ ਵਾਟੀ ਸਾਹਿਬ ਪਾਤਸ਼ਾਹੀ ਪਹਿਲੀ, ਕੁਰੂਕਸ਼ੇਤਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ:-
    ਦ੍ਖ੍ਣੀ ਪਾਸਾ ਬ੍ਰਹ੍ਮ ਸਰੋਵਰ
    ਕੁਰੂਕਸ਼ੇਤਰ
    ਜ਼ਿਲਾ :- ਕੁਰੂਕਸ਼ੇਤਰ
    ਰਾਜ ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com