ਗੁਰਦੁਆਰਾ ਸ਼੍ਰੀ ਸ਼ੀਸ਼ ਮਹਿਲ ਸਾਹਿਬ ਜ਼ਿਲਾ ਕੁਰੂਕਸ਼ੇਤਰ ਦੇ ਸ਼ਹਿਰ ਪਿਹੋਵਾ ਵਿਚ ਸਥਿਤ ਹੈ |
ਸ਼੍ਰੀ ਗੁਰੂ ਨਾਨਕ ਦੇਵ ਜੀ: ਪਹਿਲੇ ਪ੍ਰਚਾਰ ਦੋਰੇਂ ਤੋਂ ਗੁਰੂ ਸਾਹਿਬ ਦੀ ਵਾਪਸੀ ਸਮੇਂ ਸੰਨ ੧੫੦੭ ਈ: ਨੂੰ ਇਸ ਪਾਵਨ ਅਸਥਾਨ ਤੇ ਪਹੁੰਚੇ | ਲੋਕਾਂ ਨੂੰ ਪਿੱਤਰ ਪੁਜਾ ਤੋਂ ਰੋਕਿਆ ਤੇ ਉਪਦੇਸ਼ ਕੀਤਾ ਕੇ ਮਰਨ ਤੋਂ ਬਾਅਦ ਕੀਤਾ ਦਾਨ ਜੀਵ ਨੂੰ ਨਹੀਂ ਪਹੁੰਚਦਾ, ਜੀਵ ਦੇ ਕੀਤੇ ਕਰਮ ਹੀ ਜੀਵ ਨਾਲ ਜਾਂਦੇ ਹਨ ।
"ਨਾਨਕ ਆਗੈ ਸੋ ਮਿਲੈ ਜੇ ਖੱਟੇ ਘਾਲੇ ਦੇਇ ।।"
ਸ਼੍ਰੀ ਗੁਰੂ ਅਮਰਦਾਸ ਜੀ ਸੰਨ ੧੫੬੭ ਈ: ਨੂੰ ਇਸ ਪਾਵਨ ਅਸਥਾਨ ਤੇ ਚਰਨ ਪਾਏ ਅਤੇ ਉਪਦੇਸ਼ ਕੀਤਾ ਕਿ ਤੀਰਥਾਂ ਤੇ ਜਾਣ ਨਾਲ ਹੀ ਸਾਂਤੀ ਨਹੀ ਮਿਲਦੀ, ਗੁਰੂ ਹੀ ਸੱਚਾ ਪੀਰ ਹੈ।
ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰਿ ਗਿਆਨ ਹੈ।।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ :ਸੰਨ ੧੬੭੫ ਈ: ਨੂੰ ਇਸ ਪਾਵਨ ਪਵਿੱਤਰ ਅਸਥਾਨ ਤੇ ਚਰਨ ਪਾਏ, ਔਰੰਗਜੇਬ ਤੋਂ ਸਹਿਮੇ ਹੋਏ ਪੰਡਿਤ ਲੋਕ ਇੱਕਠੇ ਹੋ ਕੇ ਗੁਰੂ ਸਾਹਿਬ ਪਾਸ ਆਏ ਤੇ ਬੇਨਤੀ ਕੀਤੀ ਕਿ ਸਾਡਾ ਕੀ ਬਣੇਗਾ ਗੁਰੂ ਸਾਹਿਬ ਨੇ ਕਿਹਾ ਡਰਨ ਦੀ ਲੋੜ ਨਹੀ ।
ਭੈ ਕਾਹੁ ਕੋ ਦੇਤਿ ਨੈਹ ਨੈਹ ਭੈ ਮਾਨਤ ਆਨ, ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨ।।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ:ਸਯਦ ਭੀਖਮ ਸ਼ਾਹ ਨੂੰ ਮਿਲਣ ਲਈ ਜਦੋਂ ਗੁਰੂ ਸਾਹਿਬ ਘੜਾਮ ਆਏ ਉਸ ਤੋਂ ਬਾਅਦ ਸਿਆਨਾ ਸੈਦਾਂ ਹੁੰਦੇ ਹੋਏ ਇਥੇ ਆਏ, ਧਰਮ ਦੇ ਨਾਮ ਤੇ ਦਾਨ ਲੈਣ ਤੋਂ ਰੋਕਿਆ ਅਤੇ ਕਿਹਾ ਇਸ ਦਾ ਲੇਖਾ ਦੇਨਾ ਪਵੇਗਾ ।
ਤਸਵੀਰਾਂ ਲਈਆਂ ਗਈਆਂ :-੭ ਦਿਸੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਸ਼ੀਸ਼ ਮਹਿਲ ਸਾਹਿਬ, ਪਿਹੋਵਾ
ਵਧੇਰੇ ਜਾਣਕਾਰੀ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਪਿਹੋਵਾ
ਜ਼ਿਲਾ :- ਕੁਰੂਕਸ਼ੇਤਰ
ਰਾਜ ਹਰਿਆਣਾ
ਫੋਨ ਨੰਬਰ:- |
|
|
|
|
|
|