ਗੁਰਦੁਆਰਾ ਤੀਸਰੀ, ਸੱਤਵੀਂ ਅਤੇ ਅਠਵੀਂ ਪਾਤਸ਼ਾਹੀ ਸਾਹਿਬ ਕੁਰੂਕਸ਼ੇਤਰ ਸ਼ਹਿਰ ਵਿਚ ਸਥਿਤ ਹੈ |
ਸ਼੍ਰੀ ਗੁਰੂ ਅਮਰਦਾਸ ਜੀ ਸੰਨ ੧੫੨੩ ਈਸਵੀ ਨੂੰ ਸੂਰਜ ਗ੍ਰਹਿਣ ਦੇ ਸਮੇਂ ਪ੍ਰਵਾਰ ਸਮੇਤ ਕੁਰੂਕਸ਼ੇਤਰ ਪਧਾਰੇ । ਬਾਬਰ ਦੇ ਸਮੇਂ ਤੇ ਹਿੰਦੂ ਤੀਰਥ ਜਜੀਆ (ਤੀਰਥ ਟੈਕਸ) ਲਗਾਇਆ ਹੋਇਆ ਸੀ । ਸਤਿਗੁਰੂ ਜੀ ਨੇ ਸ਼ਹਿਰ ਤੋਂ ਬਾਹਰ (ਸਥਾਨ ਗੁਪਤ)ਡੇਰਾ ਲਗਾਇਆ ਤੇ ਤੀਰਥ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ । ਜਗਾਤਿਆਂ ਦੇ ਸਿਕਾਇਤ ਕਰਨ ਤੇ ਅਕਬਰ ਸ਼ਹਿਨਸ਼ਾਹ ਨੇ ਹੁਕਮ ਲਿਖਿਆ ਕਿ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਉਹਨਾਂ ਦੇ ਸਿੱਖਾਂ ਕੋਲੋਂ ਕਿਸੇ ਵੀ ਤੀਰਥ ਉੱਤੇ ਕੋਈ ਜਜੀਆ ਨਾ ਲਿਆ ਜਾਏ । ਇਸ ਤਰ੍ਹਾਂ ਤਮਾਮ ਮੇਲਾ ਗੁਰੂ ਸਾਹਿਬ ਦੇ ਪੈਰੀ ਪੈ ਗਿਆ । ਅਤੇ ਤੀਰਥ ਉੱਤੇ ਪਹਿਲੀ ਵਾਰ ਬਿਨਾ ਜਜੀਏ ਇਸ਼ਨਾਨ ਕੀਤਾ
ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ :- ੧੦ ਮਾਰਚ ੧੬੫੬ ਈਸਵੀ ਨੂੰ ਅਮਾਵਾਸ ਵਾਲੇ ਦਿਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਪਾਤਸ਼ਾਹੀ ਸਤਵੀਂ ਇਸੇ ਥਾਂ ਤੇ ਬਿਰਾਜੇ ਸਨ। ਅਤੇ ਸਿੱਖ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ।
ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ :- ਰਾਮ ਰਾਇ ਨੇ ਗੁਰੂ ਗੱਦੀ ਪਰ ਕਬਜਾ ਕਰਨ ਲਈ ਰਾਜ ਦਰਬਾਰ ਦਾ ਸਹਾਰਾ ਲਿਆ । ਔਰੰਗਜੇਬ ਨੇ ਇਸ ਬਹਾਨੇ ਸਿੱਖੀ ਨੂੰ ਕਮਜੋਰ ਕਰਨ ਲਈ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਬੱਚਾ ਜਾਣ ਕੇ ਦਿੱਲੀ ਬੁਲਾਇਆ । ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਆਪਣੇ ਪਿਤਾ ਗੁਰਦੇਵ ਦਾ ਉਹ ਪ੍ਰਣ "(ਨਹਿ ਮਲੇਛ ਕੋ ਦਰਸ਼ਨ ਦੇਹਉ)" ਪਰ ਪਹਿਰਾ ਦੇਣ ਲਈ ਜਾਣੋਂ ਨਾਂਹ ਕਰ ਦਿੱਤੀ, ਪਰ "ਰਾਜਾ ਜੈ ਸਿੰਘ ਰਾਜਸਥਾਨ" ਤੇ ਸਿੱਖ ਸੰਗਤਾ ਦੀ ਬੇਨਤੀ ਪ੍ਰਵਾਨ ਕਰਕੇ ਜਾਣਾ ਪ੍ਰਵਾਨ ਕਰ ਲਿਆ। ਆਪ ਕੀਰਤਪੁਰ ਤੋਂ ਚਲ ਕੇ ਪੰਜੋਖਰੇ ਇਕ ਗੁੰਗੇ ਬੋਲੇ ਛੱਜੂ ਝੀਵਰ ਤੋਂ ਗੀਤਾ ਦੇ ਅਰਥ ਕਰਵਾ ਕੇ ਆਪਣੀ ਜੈ ਜੈ ਕਾਰ ਦੇ ਡੰਕੇ ਵਜਾਉਂਦੇ ਕੁਰੂਕਸ਼ੇਤਰ ਪਹੁੰਚੇ। ਆਪਣੇ ਪਿਤਾ ਗੁਰਦੇਵ ਦੇ ਸਥਾਨ ਤੇ ਨਮਸ਼ਕਾਰ ਕੀਤੀ , ਤੇ ਉਸ ਕੀਰਤੀ ਤਰਖਾਣ ਦੇ ਘਰ ਜਿੱਥੇ ਪਹਿਲਾਂ ਸ਼੍ਰੀ ਗੁਰੂ ਅਮਰਦਾਸ ਜੀ ਤੇ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਨੇ ਚਰਨ ਪਾਏ ਸਨ, ਆਸਨ ਲਗਾਇਆ। ਪਿਤਾ ਦੀ ਯਾਦ ਵਿੱਚ ਆਪ ਜੀ ਨੇ ਮਹਾਨ ਭੰਡਾਰਾ, ਛਤੀਸ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਬ੍ਰਾਹਮਣ ਅਤੇ ਹੋਰ ਸੰਗਤਾਂ ਨੂੰ ਇਕੋ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ।
ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਤਿਸਰੀ ਸਤਵੀਂ ਅਤੇ ਅਠਵੀਂ ਸਾਹਿਬ, ਕੁਰੂਕਸ਼ੇਤਰ
ਵਧੇਰੇ ਜਾਣਕਾਰੀ:-
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ
ਸ਼੍ਰੀ ਗੁਰੂ ਹਰ ਕ੍ਰਿਸ਼ਨ ਜੀ
ਪਤਾ:-
ਕੁਰੂਕਸ਼ੇਤਰ
ਜ਼ਿਲਾ :- ਕੁਰੂਕਸ਼ੇਤਰ
ਰਾਜ ਹਰਿਆਣਾ
ਫੋਨ ਨੰਬਰ:- |
|
|
|
|
|
|