ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਕੁਰੂਕਸ਼ੇਤਰ ਸ਼ਹਿਰ ਵਿਚ ਬ੍ਰ੍ਹਮ ਸਰੋਵਰ ਦੇ ਨੇੜੇ ਸਥਿਤ ਹੈ | ਪੰਥ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਜ ਗ੍ਰਹਿਣ ਦੇ ਸਮੇਂ ਜਨਵਰੀ ੧੬੮੮-੮੯ ਵਿੱਚ ਕੁਰੂਕਸ਼ੇਤਰ ਪਧਾਰੇ, ਰਾਜਘਾਟ ਦੇ ਪੂਰਬ ਵਾਲੇ ਪਾਸੇ ਆਸਨ ਲਗਾਇਆ । ਲੋਕ ਰੀਤ ਦੇ ਉਲਟ ਗੁਰੂ ਸਾਹਿਬ ਨੇ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਚਾਲੂ ਕੀਤਾ । ਇਕ ਜੋਗੀ ਨੇ ਮੰਤਰ ਰਾਹੀਂ ਭੁੱਖ ਵਧਾਈ ਹੋਈ ਸੀ । ਪੰਗਤ ਵਿੱਚ ਬੈਠ ਕੇ ਖਾਣਾ ਸ਼ੁਰੂ ਕੀਤਾ ਤੇ ਬੇਅੰਤ ਖੀਰ ਅਤੇ ਪੂੜੇ ਖਾਈ ਜਾਵੇ ਤਾਂ ਕਿ ਗੁਰੂ ਸਾਹਿਬ ਦੀ ਬਦਨਾਮੀ ਹੋ ਸਕੇ । ਪਰ ਸਤਿਗੁਰਾਂ ਨੇ ਸੇਵਕ ਨੂੰ ਸਤਿਨਾਮ ਕਹਿ ਕੇ ਪੂੜਾ ਤੇ ਖੀਰ ਦੇਣ ਲਈ ਕਿਹਾ । ਇਹ ਜੋਗੀ ਪਹਿਲੀ ਬੁਰਕੀ ਖਾਣ ਤੇ ਬਾਦ ਤ੍ਰਿਪਤ ਹੋ ਗਿਆ, ਤੇ ਗੁਰੂ ਸਾਹਿਬ ਦੇ ਚਰਨੀ ਪਿਆ । ਸਤਿਗੁਰਾਂ ਨੇ ਇਕ ਖੋਤਾ ਮੰਗਵਾਇਆ, ਬ੍ਰਾਹਮਣਾਂ ਇਸ ਨੂੰ ਲੈਣ ਤੋਂ ਇਨਕਾਰ ਕਰ ਗਏ । ਪਰ ਇੱਕ ਨੋਜਵਾਨ ਪੰਡਤ ਨੇ ਆਪਣੀ ਮਾਂ ਤੋਂ ਆਗਿਆ ਲੈ ਕੇ ਇਹ ਦਾਨ ਪ੍ਰਵਾਨ ਕਰ ਲਿਆ। ਜੋ ਅਸਲ ਵਿਚ ਇਕ ਮਹਾਨ ਕੀਮਤੀ ਅਤੇ ਦੁੱਧ ਦੇਣ ਵਾਲੀ ਗਾਂ ਸੀ । ਸਤਿਗੁਰੂ ਮੇਹਰਬਾਨ ਹੋ ਕੇ ਉਸ ਮਾਈ ਦੇ ਘਰ ਪਧਾਰੇ ਤੇ ਬਹੁਤ ਮਾਇਆ ਦਾਨ ਦਿੱਤੀ । ਕਿਹਾ ਜਾਂਦਾ ਹੈ ਕਿ ਆਪ ਜੀ ਨੇ ਤਾਂਬੇ ਦਾ ਪਟਾ ਵੀ ਇਸ ਸਥਾਨ ਤੇ ਦਿੱਤਾ ।
ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਰਾਜਘਾਟ ਪਾਤਸ਼ਾਹੀ ਦਸਵੀਂ ਸਾਹਿਬ, ਕੁਰੂਕਸ਼ੇਤਰ
ਵਧੇਰੇ ਜਾਣਕਾਰੀ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਬ੍ਰਹ੍ਮ ਸਰੋਵਰ
ਕੁਰ੍ਕ੍ਸ਼ੇਤ੍ਰ
ਜ਼ਿਲਾ :- ਕੁਰ੍ਕ੍ਸ਼ੇਤ੍ਰ
ਰਾਜ ਹਰਿਆਣਾ
ਫੋਨ ਨੰਬਰ:- |
|
|
|
|
|
|